Breaking NewsD5 specialNewsPunjab

ਪੰਜਾਬ ‘ਚ ਖੁੱਲ੍ਹ ਸਕਦੇ ਨੇ ਹੋਟਲ ਅਤੇ ਮੈਰਿਜ ਪੈਲੇਸ, ਸੂਬਾ ਸਰਕਾਰ ਕਰ ਰਹੀ ਹੈ ਤਿਆਰੀ

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦੇ ਲਾਗੂ ਹੋਏ ਲਾਕਡਾਊਨ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਪੱਟੜੀ ‘ਤੇ ਲਿਆਉਣ ਲਈ ਸਰਕਾਰ ਦੇ ਵੱਲੋਂ ਕੁਝ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ‘ਚ ਮੈਰਿਜ ਪੈਲਸ, ਰੈਸਟੋਰੈਂਟ ਅਤੇ ਵੱਡੇ ਹੋਟਲ ਖੋਲ੍ਹਣ ਬਾਰੇ ਵੀ ਵਿਚਾਰ – ਚਰਚਾ ਕੀਤੀ ਜਾ ਰਹੀ ਹੈ ਪਰ ਪਹਿਲਾਂ ਇਹ ਤੈਅ ਕੀਤਾ ਜਾਵੇਗਾ ਕਿ ਜੇਕਰ ਸਰਕਾਰ ਮੈਰਿਜ ਪੈਲਸ ਖੋਲ੍ਹਦੀ ਹੈ ਤਾਂ ਉਨ੍ਹਾਂ ਵਿੱਚ ਕਿੰਨੇ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਰੈਸਟੋਰੈਂਟ ਵਿੱਚ ਉਨ੍ਹਾਂ ਦੇ ਬੈਠਣ ਦੀ ਕਿਫਾਇਤੀ ਦੇ ਹਿਸਾਬ ਦੇ ਨਾਲ ਕਿਵੇਂ ਕਦਮ ਚੁੱਕੇ ਜਾ ਸਕਣਗੇ।

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਸਰਕਾਰ ਅਜੇ ਮੈਰਿਜ ਪੈਲਸ ਨੂੰ ਖੋਲ੍ਹਣ ਤੋਂ ਪਹਿਲਾਂ ਇਨ੍ਹਾਂ ਨੂੰ 3 ਸ਼੍ਰੇਣੀਆਂ ‘ਚ ਵੰਡੇਗੀ, ਜਿਸਦੇ ਮੁਤਾਬਕ ਸਭ ਤੋਂ ਛੋਟੇ ਮੈਰਿਜ ਪੈਲਸਾਂ ‘ਚ 50, ਉਸ ਤੋਂ ਵੱਡੇ ਮੈਰਿਜ ਪੈਲਸਾਂ ‘ਚ 150 ਅਤੇ ਜ਼ਿਆਦਾ ਵੱਡੇ ਮੈਰਿਜ ਪੈਲਸਾਂ ‘ਚ 200 ਲੋਕਾਂ ਤੱਕ ਦੇ ਜਾਣ ਨੂੰ ਮਨਜ਼ੂਰੀ ਦੇਣ ਸਬੰਧਿਤ ਵਿਚਾਰ ਕੀਤਾ ਜਾ ਰਿਹਾ ਹੈ। ਮੈਰਿਜ ਪੈਲਸਾਂ ‘ਚ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ ਕਿਉਂਕਿ ਮੈਰਿਜ ਪੈਲਸਾਂ ਦੇ ਖੁੱਲਣ ਨਾਲ ਸਰਕਾਰ ਨੂੰ ਅਰਥ ਵਿਵਸਥਾ ਪੱਟੜੀ ‘ਤੇ ਲਿਆਉਣ ਲਈ ਮੁਨਾਫਾ ਵੀ ਵਧੇਗਾ। ਪੈਲਸਾਂ ‘ਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਖਾਣੇ ਦੇ ਛੋਟੇ – ਛੋਟੇ ਕਾਊਂਟਰ ਖੋਲ੍ਹੇ ਜਾਣਗੇ।

Kejriwal ਸਰਕਾਰ ਦੇ ਖੁੱਲ੍ਹੇ ਰਾਜ਼ | 5-5 ਹਜ਼ਾਰ ਖਾਤਿਆਂ ‘ਚ ਪਾਉਣ ਦੀ ਸੱਚਾਈ | ਖ਼ੂਫ਼ੀਆ ਕੈਮਰੇ ‘ਚ ਬਣੀ ਵੀਡੀਓ ਵਾਇਰਲ

ਸਰਕਾਰ ਸੂਬੇ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਖੋਲ੍ਹਣ ਨੂੰ ਲੈ ਕੇ ਵੀ ਵਿਚਾਰ ਕਰ ਰਹੀ ਹੈ ਕਿਉਂਕਿ ਤਾਲਾਬੰਦੀ ਕਾਰਨ ਇਸ ਇੰਡਸਟਰੀ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਰਣਨੀਤੀ ਤਿਆਰ ਕਰ ਰਹੀ ਹੈ, ਜਿਸ ਵਿੱਚ ਸਰਕਾਰ ਹੋਟਲਾਂ ‘ਚ ਅੱਧੀ ਗਿਣਤੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਬਿਠਾਉਣ ਅਤੇ ਰੈਸਟੋਰੈਂਟਾਂ ਵਿੱਚ ਵੀ ਅਜਿਹਾ ਹੀ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਇਨ੍ਹਾਂ ਲਈ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਗਾਇਡਲਾਇਨਸ ਮੁਤਾਬਕ ਹੀ ਹਰ ਪਾਸੇ ਬੈਠਣ ਵਾਲੇ ਸਥਾਨਾਂ ਨੂੰ ਸੈਨੇਟਾਈਜ਼ ਕਰਨਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button