
ਤਰਨਤਾਰਨ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਰਿਸ਼ਤਿਆਂ ਦਾ ਕਤਲ ਅਤੇ ਹੈਵਾਨੀਅਤ ਦੀ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਕ ਸਾਲੇ ਨੇ ਆਪਣੀ ਭੈਣ ਦੇ ਘਰਵਾਲੇ ਯਾਨੀ ਆਪਣੇ ਜੀਜੇ ‘ਤੇ ਤੇਲ ਪਾ ਕੇ ਸ਼ਰੇਆਮ ਅੱਗ ਲਗਾ ਦਿੱਤੀ। ਇਸ ਖੂਨੀ ਖੇਡ ਵਿਚ ਨਾ ਸਿਰਫ਼ ਜੀਜੇ ਦੀ ਮੌਤ ਹੋਈ, ਬਲਕਿ ਬਚਾਅ ਕਰਨ ਆਈ ਇਕ ਹੋਰ ਮਹਿਲਾ ਨੇ ਵੀ ਦਮ ਤੋੜ ਦਿੱਤਾ।”
ਪੂਰੀ ਘਟਨਾ ਤਰਨਤਾਰਨ ਦੇ ਪਿੰਡ ਸੰਘਾ ਦੀ ਹੈ। ਮ੍ਰਿਤਕ ਨੌਜਵਾਨ, ਜਿਸਦੀ ਪਛਾਣ ਲਵਪ੍ਰੀਤ ਸਿੰਘ (ਵਾਸੀ ਪਿੰਡ ਲੋਪੋਕੇ, ਅੰਮ੍ਰਿਤਸਰ) ਵਜੋਂ ਹੋਈ ਹੈ, ਉਹ ਆਪਣੀ ਰੁੱਸ ਕੇ ਸਹੁਰੇ ਬੈਠੀ ਪਤਨੀ ਸੰਦੀਪ ਕੌਰ ਨੂੰ ਮਨਾਉਣ ਲਈ ਆਇਆ ਸੀ। ਪਰ ਉਸਨੂੰ ਕੀ ਪਤਾ ਸੀ ਕਿ ਸਹੁਰੇ ਘਰ ਉਸ ਦੀ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ।
ਘਰ ਵਿਚ ਹੋਈ ਬਹਿਸਬਾਜ਼ੀ ਤੋਂ ਬਾਅਦ, ਲਵਪ੍ਰੀਤ ਦੇ ਸਾਲੇ ਸਾਜਨ ਸਿੰਘ ਨੇ ਗੁੱਸੇ ਵਿਚ ਆ ਕੇ ਲਵਪ੍ਰੀਤ ‘ਤੇ ਤੇਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਲਵਪ੍ਰੀਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਦੀ ਮੌਤ ਹੋ ਗਈ।” “ਦਰਦਨਾਕ ਗੱਲ ਇਹ ਰਹੀ ਕਿ ਜਦੋਂ ਸਾਜਨ ਸਿੰਘ ਆਪਣੇ ਜੀਜੇ ਨੂੰ ਅੱਗ ਲਗਾ ਰਿਹਾ ਸੀ, ਤਾਂ ਉਸਨੂੰ ਬਚਾਉਣ ਲਈ ਉਸਦੀ ਆਪਣੀ ਭਰਜਾਈ ਗੁਰਜੀਤ ਕੌਰ ਅੱਗੇ ਆਈ।
ਪਰ ਬੇਰਹਿਮ ਅੱਗ ਦੀਆਂ ਲਪਟਾਂ ਨੇ ਗੁਰਜੀਤ ਕੌਰ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਈ ਗਈ ਗੁਰਜੀਤ ਕੌਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਅੱਗ ਲਗਾਉਣ ਵਾਲਾ ਦੋਸ਼ੀ ਸਾਜਨ ਸਿੰਘ ਵੀ ਖੁਦ ਝੁਲਸ ਗਿਆ ਹੈ, ਜੋ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




