Breaking NewsIndiaNewsPunjab

ਪੰਜਾਬ ‘ਚ ਕੰਮ ਕਰਦੇ ਰਾਜਸਥਾਨੀ ਕਰਮਚਾਰੀ ਨੂੰ ਵੋਟ ਪਾਉਣ ਲਈ ਮਿਲੇਗੀ ਛੁੱਟੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਸ ਲਈ ਕੀਤਾ ਹੈ ਤਾਂ ਜੋ ਪੰਜਾਬ ਵਿੱਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

Read Also ਪੰਜਾਬ ਸਰਕਾਰ ਵਲੋਂ ‘ਵਿਸ਼ਵਕਰਮਾ ਡੇਅ’ ‘ਤੇ ਛੁੱਟੀ ਦਾ ਐਲਾਨ

ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਨੇ 7 ਦਸੰਬਰ ਨੂੰ ਰਾਜਸਥਾਨ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚਲੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਰਾਜਸਥਾਨ ਦੇ ਕਿਰਤੀਆਂ, ਜਿਨ੍ਹਾਂ ਦੀ ਰਾਜਸਥਾਨ ਵਿੱਚ ਵੋਟ ਹੈ, ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤਣ ਹਿੱਤ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਸਾਰੀਆਂ ਫੈਕਟਰੀਆਂ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੁੰਦੀ, ਵਿੱਚ 7 ਦਸੰਬਰ ਨੂੰ ਤਨਖਾਹ ਸਮੇਤ ਹਫ਼ਤਾਵਰੀ ਛੁੱਟੀ ਹੋਵੇਗੀ ਤੇ ਇਹ ਛੁੱਟੀ ਉਨ੍ਹਾਂ ਦੀ ਹਫ਼ਤਾਵਰੀ ਛੁੱਟੀ ਦੇ ਇਵਜ਼ ਵਿੱਚ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button