Breaking NewsD5 specialNewsPunjab

ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮੋਗਾ : ਪੰਜਾਬ ਦੇ ਪ੍ਰਸਿੱਧ ਨਾਵਲਕਾਰ ਅਤੇ ਪੰਜਾਬੀ ਸਾਹਿਤ ‘ਚ ਬਾਬਾ ਬੋਹੜ ਦੇ ਨਾਂ ਨਾਲ ਜਾਣੇ ਜਾਣ ਵਾਲੇ ਜਸਵੰਤ ਸਿੰਘ ਕੰਵਲ ਦਾ 101 ਦੀ ਉਮਰ ‘ਚ ਦੇਹਾਂਤ ਹੋ ਗਿਆ। ਉਹ ਮੋਗਾ ਦੇ ਪਿੰਡ ਢੁਡੀਕੇ ਦੇ ਰਹਿਣ ਵਾਲੇ ਸਨ। ਜਸਵੰਤ ਸਿੰਘ ਕੰਵਲ ਨੇ ਕਈ ਪ੍ਰਸਿੱਧ ਨਾਵਲ ਲਿਖੇ ਜਿਨ੍ਹਾਂ ‘ਚੋਂ ਉਨ੍ਹਾਂ ਦੇ ‘ਲਹੂ ਦੀ ਲੋਅ’, ‘ਰਾਤ ਬਾਕੀ ਹੈ’ ‘ਪੂਰਨਮਾਸੀ’ ‘ਸਾਡੇ ਦੋਸਤ ਸਾਡੇ ਦੁਸ਼ਮਣ’ ਪ੍ਰਸਿੱਧ ਸਨ।

ਵੱਡੀ ਖ਼ਬਰ || ਪੰਜਾਬੀਆਂ ਲਈ ਬੁਰੀ ਖ਼ਬਰ, ਮਸ਼ਹੂਰ ਹਸਤੀ ਦੀ ਹੋਈ ਮੌਤ

ਦੱਸ ਦਈਏ ਕਿ ਹਰ ਰੋਜ ਦੀ ਤਰ੍ਹਾਂ ਜਦ ਉਹਨਾ ਦਾ ਲੜਕਾ ਉਨ੍ਹਾਂ ਨੂੰ ਇਸਨਾਨ ਕਰਵਾ ਰਿਹਾ ਸੀ ਤਾਂ ਅਚਾਨਕ ਹੀ ਉਨ੍ਹਾਂ ਦੀ ਧੜਕਣ ਰੁਕ ਗਈ ਜਿਸ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕੰਵਲ ਸਾਹਿਬ ਦੇ ਇੱਕ ਲੜਕਾ ਅਤੇ ਚਾਰ ਲੜਕੀਆਂ ਸਨ। ਪਿਛਲੇ ਸਾਲ ਹੀ ਉਨ੍ਹਾਂ ਦਾ 100 ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ ਸੀ।

ਲਓ ਜੀ ਹੋ ਗਿਆ ਵੱਡਾ ਧਮਾਕਾ, ਰਲ ਗਏ ਜਾਖੜ ‘ਤੇ ਢੀਂਡਸਾ, ਕਾਂਗਰਸ ਕਰੇਗੀ ਢੀਂਡਸਾ ਦੀ ਮਦਦ!

ਇਸ ਖਬਰ ਨਾਲ ਜਿਥੇ ਹਲਕੇ ਵਿਚ ਸੋਗ ਦੀ ਲਹਿਰ ਛਾ ਗਈ। ਉਥੇ ਕੰਵਲ ਜਿਹੀ ਸ਼ਖਸੀਅਤ ਦਾ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੰਵਲ ਸਾਹਿਬ ਦਾ ਅੰਤਿਮ ਸੰਸਕਾਰ ਠੀਕ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਢੁਡੀਕੇ (ਮੋਗਾ) ਵਿਖੇ ਹੋਵੇਗਾ । ਇਥੇ ਇਹ ਵੀ ਦੱਸ ਦਈਏ ਕਿ ਢੁਡੀਕੇ ਪਿੰਡ ਲਾਲਾ ਲਾਜਪਤ ਰਾਏ ਅਤੇ ਗਦਰ ਲਹਿਰ ਦਾ ਧੁਰਾ ਰਿਹਾ ਹੈ ਅਤੇ ਇਸ ਪਿੰਡ ਦੇ ਬਹੁਤ ਉੱਘੇ ਲੇਖਕ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button