Breaking NewsD5 specialIndiaNewsTop News

ਭਾਜਪਾ ਨੇਤਰੀ ਸ਼ਵੇਤਾ ਸਿੰਘ ਨੇ ਕੀਤੀ ਖੁਦਕੁਸ਼ੀ

ਬਾਂਦਾ : ਉੱਤਰ ਪ੍ਰਦੇਸ਼ ਵਿਚ ਬਾਂਦਾ ਜ਼ਿਲ੍ਹੇ ਦੇ ਨਗਰ ਕੋਤਵਾਲੀ ਖੇਤਰ ‘ਚ ਭਾਜਪਾ ਨੇਤਰੀ ਅਤੇ ਜ਼ਿਲ੍ਹਾ ਪੰਚਾਇਤ ਮੈਂਬਰ ਸ਼ਵੇਤਾ ਸਿੰਘ ਨੇ ਬੁੱਧਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਘਟਨਾ ਵਾਲੀ ਜਗ੍ਹਾ ’ਤੇ ਪੁੱਜਣ ਤੋਂ ਪਹਿਲਾਂ ਮ੍ਰਿਤਕਾ ਦਾ ਪਤੀ ਭਾਜਪਾ ਨੇਤਾ ਦੀਪਕ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਲਗਭਗ 35 ਸਾਲਾ ਸ਼ਵੇਤਾ ਸਿੰਘ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਰਾਜਬਹਾਦੁਰ ਸਿੰਘ ਦੀ ਨੂੰਹ ਹੈ, ਜੋ ਇੰਦਰਾ ਨਗਰ ਮੁਹੱਲੇ ਵਿਚ ਆਪਣੇ ਸਹੁਰੇ ਰਹਿੰਦੀ ਸੀ। ਜਸਪੁਰਾ ਖੇਤਰ ‘ਚ ਸਥਿਤ ਵਾਰਡ ਨੰਬਰ 13 ਤੋਂ ਭਾਜਪਾ ਦੀ ਜ਼ਿਲ੍ਹਾ ਪੰਚਾਇਤ ਮੈਂਬਰ ਸੀ।

CM ਮਾਨ ਨੂੰ ਮਿਲੀ ਧ+ਮ+ਕੀ ਮਾਮਲੇ ’ਚ ਅੱਧੀ ਰਾਤ ਨੂੰ ਪੁਲਿਸ ਦੀ ਵੱਡੀ ਕਾਰਵਾਈ! D5 Channel Punjabi

ਪੁਲਿਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ’ਤੇ ਪੁਲਿਸ ਅਧਿਕਾਰੀ ਫੀਲਡ ਯੂਨਿਟ ਅਤੇ ਡੌਗ ਸਕੁਆਇਡ ਟੀਮ ਦੇ ਨਾਲ ਮੌਕੇ ’ਤੇ ਪੁੱਜੇ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦੀ ਘਟਨਾ ਲੱਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਤੀ – ਪਤਨੀ ਵਿਚ ਅਕਸਰ ਵਿਵਾਦ ਹੁੰਦਾ ਸੀ, ਜਿਸ ਦੀ ਵਿਚੋਲਗੀ ਵੀ ਕਈ ਵਾਰ ਦੋਵਾਂ ਧਿਰਾਂ ਦੇ ਲੋਕ ਕਰ ਚੁੱਕੇ ਸਨ। ਬੁੱਧਵਾਰ ਨੂੰ ਵੀ ਅਣਪਛਾਤੇ ਕਾਰਨਾਂ ਕਰ ਕੇ ਪਤੀ – ਪਤਨੀ ਵਿਚ ਵਿਵਾਦ ਹੋਇਆ ਸੀ, ਜਿਸ ਤੋਂ ਦੁਖੀ ਹੋ ਕੇ ਸ਼ਵੇਤਾ ਸਿੰਘ ਨੇ ਇਹ ਕਦਮ ਉਠਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਮੌਕੇ ’ਤੇ ਮੌਜੂਦ ਨਹੀਂ ਮਿਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਘਟਨਾ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਗਏ ਹਾਂ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button