Breaking NewsD5 specialIndiaNews

ਭਾਰਤ ਦੇ ਇਸ ਰਾਜ ‘ਚ ਬਣਿਆ Glass Bridge , ਚੀਨ ਦੀ ਤਰਜ਼ ‘ਤੇ ਕੀਤਾ ਗਿਆ ਤਿਆਰ

ਰਾਜਗੀਰ : ਬਿਹਾਰ ‘ਚ ਸਥਿਤ ਰਾਜਗੀਰ ਸੈਲਾਨੀਆਂ ਦੀ ਕਾਫ਼ੀ ਮਨਪਸੰਦ ਜਗ੍ਹਾ ਹੈ। ਇੱਥੇ ਘੁੰਮਣ ਲਈ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਭਾਰਤੀ ਇਤਿਹਾਸ ਨੂੰ ਆਪਣੇ ‘ਚ ਸਮੇਟਿਆਂ ਹੋਇਆ ਇਹ ਸ਼ਹਿਰ ਪੂਰੇ ਰਾਜ ‘ਚ ਖਿੱਚ ਦਾ ਕੇਂਦਰ ਹੈ। ਰਾਜਗੀਰ ਨਵੇਂ ਸਾਲ ‘ਚ ਬਿਹਾਰ ਦੇ ਲੋਕਾਂ ਨੂੰ ਇੱਕ ਨਵਾਂ ਤੋਹਫਾ ਦੇਣ ਜਾ ਰਹੇ ਹਨ। ਦੱਸ ਦੇਈਏ ਕਿ ਬਿਹਾਰ ਦੇ ਰਾਜਗੀਰ ‘ਚ ਗਲਾਸ ਬ੍ਰਿਜ ਬਣ ਕੇ ਤਿਆਰ ਹੋ ਚੁੱਕਿਆ ਹੈ। ਬਿਹਾਰ ‘ਚ ਬਣਾਇਆ ਇਹ ਗਲਾਸ ਸਕਾਈਵਾਕ ਬ੍ਰਿਜ ਨੇਚਰ ਐਡਵੈਂਚਰ ਨੂੰ ਉਤਸ਼ਾਹਿਤ ਕਰੇਗਾ।

ਲਓ ਕਿਸਾਨਾਂ ਨੇ ਕਰਤਾ ਕਾਂਡ,ਜੋ ਕਿਹਾ ਸੀ ਕਰਤਾ ਉਹੀ ਕੰਮ,ਘੇਰ ਲਿਆ ਬੀਜੇਪੀ ਦਾ ਵੱਡਾ ਲੀਡਰ,ਬਣਾਈ ਪੂਰੀ ਰੇਲ

ਉੱਤਰ ਪੂਰਬ ਭਾਰਤ ‘ਚ ਇਹ ਪਹਿਲਾ ਗਲਾਜ ਬ੍ਰਿਜ ਹੈ, ਜੋ ਬਿਹਾਰ ਸਰਕਾਰ ਵਲੋਂ ਸੈਲਾਨੀਆਂ ਲਈ ਤਿਆਰ ਕਰਾਇਆ ਗਿਆ ਹੈ। ਚੀਨ ਦੇ ਹਾਂਗਜ਼ੌ ਸੂਬੇ ‘ਚ ਬਣੇ ਕੱਚ ਦੇ ਪੁੱਲ ਦੀ ਤਰਜ਼ ‘ਤੇ ਹੀ ਰਾਜਗੀਰ ‘ਚ ਵੀ ਗਲਾਸ ਸਕਾਈਵੱਕ ਬ੍ਰਿਜ ਨੂੰ ਤਿਆਰ ਕੀਤਾ ਗਿਆ ਹੈ। ਇਸ ਬ੍ਰਿਜ ‘ਤੇ ਚਲਦੇ ਹੋਏ ਤੁਸੀ ਆਪਣੇ ਕਦਮਾਂ ਦੇ ਹੇਠਾਂ ਦੀ ਧਰਤੀ ਨੂੰ ਵੀਅਸਾਨੀ ਨਾਲ ਦੇਖ ਸਕੋਗੇ। ਰਾਜਗੀਰ ‘ਚ ਬਣਿਆ ਪਾਰਕ ਉੱਤਰ ਪੂਰਬ ਭਾਰਤ ਦਾ ਸਭ ਤੋਂ ਆਧੁਨਿਕ ਚਿੜੀਆਘਰ ਸਫਾਰੀ ਪਾਰਕ ਹੋਵੇਗਾ, ਜਿੱਥੇ ਤਰ੍ਹਾਂ – ਤਰ੍ਹਾਂ ਦੇ ਜੀਵ ਜੰਤੂ ਹੋਣਗੇ।

ਹਰਿਆਣਾ ਨੂੰ ਦੇਣਗੇ SYL ਦਾ ਪਾਣੀ ? ਕੇਂਦਰ ਦੀ ਚਾਲ ? ਕਿਸਾਨੀ ਅੰਦੋਲਨ ਨੂੰ ਤੋੜਨ ਦੀ ਸਾਜਿਸ਼

ਰਾਜਗੀਰ ‘ਚ ਬਣੇ ਚਿੜੀਆਘਰ ਦੀ ਸਫਾਰੀ ਨੂੰ ਕੇਂਦਰੀ ਚਿੜੀਆਘਰ ਅਥਾਰਿਟੀ ਨੇ ਵੀ ਮਾਨਤਾ ਦੇ ਦਿੱਤੀ ਹੈ। ਨਵੇਂ ਸਾਲ 2021 ‘ਚ ਇਸ ਨੂੰ ਆਮ ਜਨਤਾ ਲਈ ਖੋਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਚੀਨ ‘ਚ ਬਣਿਆ ਇਹ ਪਹਿਲਾਂ ਗਲਾਸ ਸਕਾਈਵਾਕ ਬ੍ਰਿਜ ਨੂੰ ਜਦੋਂ 20 ਅਗਸਤ 2016 ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ, ਤਾਂ ਇਹ ਉਸ ਸਮੇਂ ਦੁਨੀਆ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਉੱਚਾ ਸ਼ੀਸ਼ੇ ਦਾ ਪੁਲ ਸੀ। ਇਸ ਪੁਲ ਦੀ ਕੁਲ ਲੰਬਾਈ 430 ਮੀਟਰ ਅਤੇ ਚੌੜਾਈ 6 ਮੀਟਰ, ਅਤੇ ਇਹ ਜ਼ਮੀਨ ਤੋਂ 300 ਮੀਟਰ ਦੀ ਉਚਾਈ ‘ਤੇ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button