Breaking NewsIndiaNewsPunjab

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਨੇ ਇਸ ਖੇਤਰ ਦੇ ਗ਼ਰੀਬਾਂ ਨੂੰ ਔਖੇ ਵੇਲੇ ਰਾਹਤ ਪਹੁੰਚਾਈ

ਚੰਡੀਗੜ੍ਹ : ਮਾਰਚ ਮਹੀਨੇ ਵਿੱਚ ਐਲਾਨੇ ਗਏ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਨੇ ਇਸ ਖੇਤਰ ਦੇ ਗ਼ਰੀਬਾਂ ਨੂੰ ਔਖੇ ਵੇਲੇ ਲੋੜੀਂਦੀ ਰਾਹਤ ਪਹੁੰਚਾਈ ਹੈ। ਵਿੱਤ ਮੰਤਰੀ ਵੱਲੋਂ ਐਲਾਨੇ ਆਰਥਿਕ ਪੈਕੇਜਾਂ ਦੀ ਲੜੀ ਵਿੱਚ ਸਭ ਤੋਂ ਪਹਿਲਾਂ, ਇਸਨੇ ਕੋਵਿਡ–19 ਕਾਰਨ ਲਾਗੂ ਹੋਏ ਲੌਕਡਾਊਨ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਵਿੱਚ ਗ਼ਰੀਬਾਂ ਦੀ ਮਦਦ ਕੀਤੀ ਹੈ। ਇਸ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਮਹਿਲਾਵਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਤੇ ਨਕਦ ਭੁਗਤਾਨ ਮੁਹੱਈਆ ਕਰਵਾ ਰਹੀ ਹੈ।
ਇਸ ਪੈਕੇਜ ਅਧੀਨ, ਜਨ–ਧਨ ਖਾਤਾ ਧਾਰਕ ਔਰਤਾਂ ਦੇ ਖਾਤਿਆਂ ਵਿੱਚ ਧਨ ਜਮ੍ਹਾਂ ਕੀਤਾ ਗਿਆ ਹੈ।

Manpreet Badal LIVE | ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਬਾਦਲ ਨੇ LIVE ਹੋ ਕੇ ਕੀਤੀ ਅਪੀਲ! D5 Channel Punjabi

ਹਰਿਆਣਾ ਦੇ ਰੱਜੋ ਦੇ ਚਿਹਰੇ ਉੱਤੇ ਤਸੱਲੀ ਦਿਖਾਈ ਦਿੱਤੀ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਾਤੇ ਵਿੱਚ5,00 ਰੁਪਏ ਪ੍ਰਾਪਤ ਹੋਏ ਹਨ ਤੇ ਇਸ ਨਾਲ ਉਨ੍ਹਾਂ ਦੇ ਖ਼ਰਚਿਆਂ ਵਿੱਚ ਮਦਦ ਮਿਲੇਗੀ।ਮੀਰਾ ਬਾਈ ਨੇ ਆਪਣੇ ਖਾਤੇ ਵਿੱਚੋਂ ਧਨ ਕਢਵਾਉਣ ਤੋਂ ਬਾਅਦ ਕਿਹਾ ਕਿ ਉਹ ਇਸ ਧਨ ਦੀ ਵਰਤੋਂ ਪਰਿਵਾਰਕ ਵਸਤਾਂ ਖ਼ਰੀਦਣ ਲਈ ਕਰਨਗੇ। ਇਸ ਰਾਹਤ ਪੈਕੇਜ ਦੇ ਲਾਭਾਰਥੀਆਂ ਵਿੱਚੋਂ ਕਿਸਾਨ ਵੀ ਇੱਕ ਹਨ– ਹਰਿਆਣਾ ਦੇ ਇੱਕ ਕਿਸਾਨ ਨੇ ਕਿਹਾ ਕਿ ਪੀਐੱਮ–ਕਿਸਾਨ ਅਧੀਨ ਪ੍ਰਾਪਤ ਹੋਏ2,000 ਰੁਪਏ ਬੀਜ ਅਤੇ ਖਾਦਾਂ ਖ਼ਰੀਦਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ।

BIG BREAKING ਬਾਦਲ ਪਰਿਵਾਰ ਨੂੰ ਵੱਡਾ ਸਦਮਾ | Parkash Singh Badal | Manpreet Badal | Gurdas Badal

ਹਰਿਆਣਾ ਦੇ ਕੌਸ਼ਲਿਆ ਦੇਵੀ ਨੇ ਕਿਹਾ ਕਿ ਇੱਕ ਗੈਸ ਸਿਲੰਡਰ ਮਿਲਣ ਨਾਲ ਉਨ੍ਹਾਂ ਦੀ ਬਹੁਤ ਜ਼ਿਆਦਾ ਮਦਦ ਹੋਈ ਹੈ।‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ’ਦੇ ਇੱਕ ਲਾਭਪਾਤਰੀ, ਕੌਸ਼ਲਿਆ ਦੇਵੀ ਨੇ ਇਹ ਵੀ ਕਿਹਾ ਕਿ ਪਹਿਲਾਂ ਉਹ ਲੱਕੜ ਦੇ ਬਾਲਣ ਨਾਲ ਖਾਣਾ ਪਕਾਉਂਦੇ ਸਨ, ਜਿਸਦੇ ਧੂੰਏਂ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਸਨ।ਹੁਣ ਉਨ੍ਹਾਂ ਕੋਲ ਕਾਫ਼ੀ ਸਮਾਂ ਬਚ ਜਾਂਦਾ ਹੈ ਕਿਉਂਕਿ ਗੈਸ ਸਿਲੰਡਰ ਨਾਲ ਭੋਜਨ ਛੇਤੀ ਪੱਕਦਾ ਹੈ।ਸੰਤੋ ਨੇ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕਰਦਿਆਂ ਕੁਝ ਚਿੰਤਾ ਵੀ ਪ੍ਰਗਟਾਈ– ਉਨ੍ਹਾਂ ਕਿਹਾ ਕਿ ਲੱਕੜ ਦੀ ਈਂਧਨ ਵਜੋਂ ਵਰਤੋਂ ਨਾਲ ਰੋਗ ਲੱਗਣ ਦਾ ਵੱਡਾ ਖ਼ਤਰਾ ਰਹਿੰਦਾ ਸੀ।

Canada ਜਾਣ ਤੋਂ ਪਹਿਲਾਂ ਜੇਠ ਨੇ ਉਜਾੜਤਾ ਘਰ! 35 ਕਿੱਲੇ ਜ਼ਮੀਨ ਵਾਲੇ ਪਰਿਵਾਰ ‘ਚ ਵਿਆਹੀ ਸੀ D5 Channel Punjabi

ਹੁਣ ਉਹ ਭੋਜਨ ਪਕਾਉਣ ਲਈ ਸਿਲੰਡਰ ਵਰਤਦੇ ਹਨ।ਰਾਹਤ ਪੈਕੇਜ ਅਧੀਨ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨੂੰ ਗੈਸ ਸਿਲੰਡਰ ਵੀ ਮੁਹੱਈਆ ਕਰਵਾਏ ਗਏ ਹਨ। ਪੀਐੱਮਜੀਕੇਪੀ ਨੇ ਜਿੱਥੇ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਹੈ, ਉੱਥੇ ਭਾਰਤ ਸਰਕਾਰ ਨੇ ਕੋਵਿਡ–19 ਵਿਰੁੱਧ ਜੰਗ ਜਾਰੀ ਰੱਖਦਿਆਂ ਦੋ ਦਿਨ ਲਗਾਤਾਰ, ਕੱਲ੍ਹ ਅਤੇ ਅੱਜ ਸੂਖਮ–ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਪ੍ਰਵਾਸੀ ਮਜ਼ਦੂਰਾਂ ਲਈ ਖਾਸ ਤੌਰ ਉੱਤੇ ਕਈ ਉਪਾਵਾਂ ਦਾ ਐਲਾਨ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button