Breaking NewsEntertainmentNews

ਸੁਸ਼ਮਿਤਾ ਸੇਨ ਦੇ ਨਾਲ ਦਿਖਾਈ ਦੇ ਰਿਹਾ ਇਹ ਸ਼ਖਸ ਕੌਣ ਹੈ ?

ਸੁਸ਼ਮਿਤਾ ਸੇਨ ਇਕ ਉਹ ਸਖਸ਼ੀਅਤ ਹੈ ਜਿਸ ਨੇ ਘਟ ਉਮਰ ‘ਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਬਿਊਟੀ ਕਵੀਨ ਸੁਸ਼ਮਿਤਾ ਸੇਨ ਸਿਰਫ 19 ਸਾਲਾਂ ਦੀ ਸੀ ਜਦੋ ‘ਫੈਮੀਨਾ ਮਿਸ ਇੰਡੀਆਂ ਅਵਾਰਡ ਜਿਤਿਆ। 1994 ‘ਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ। ਮਿਸ ਯੂਨੀਵਰਸ ਇਨ੍ਹਾਂ ਦਿਨਾਂ ‘ਚ ਅਪਣਾ ਪੂਰਾ ਸਮਾਂ ਅਪਣੀ ਬੇਟੀਆਂ ਨਾਲ ਤੇ ਆਪਣੇ ਬੁਆਏਫਰੈਂਡ ਰੋਹਮਨ ਸ਼ੋਲ ਨਾਲ ਬਿਤਾ ਰਹੀ ਹੈ। ਬਾਲੀਵੁਡ ਐਕਟਰਸ ਸੁਸ਼ਮਿਤਾ ਸੇਨ ਜ਼ਿਆਦਾਤਰ ਅਪਣੀ ਬੇਟੀਆਂ ਨਾਲ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ।

Read Also ਸੀਰੀਅਲ ਕਿਸਰ ਯਾਨੀ ਇਮਰਾਨ ਹਾਸ਼ਮੀ ਦੀ ਫਿਲ਼ਮ 4 ਸਾਲ ਬਾਅਦ ਹੋ ਰਹੀ ਹੈ ਰਿਲੀਜ਼

ਪਰ ਦੱਸ ਦੇਈਏ ਸੁਸ਼ਮਿਤਾ ਅਪਣੇ ਬੁਆਏਫਰੈਂਡ ਰੋਹਮਨ ਨਾਲ ਜਮਕੇ ਵੀਡੀਓ ਅਪਨੇ ਇੰਸਟਾਗ੍ਰਾਮ ਅਕਾਊਂਟ ‘ਚ ਪਾ ਰਹੀ ਹੈ। ਸੁਸ਼ਮਿਤਾ ਨੇ ਅਪਣੇ ਇੰਸਟਾਗ੍ਰਾਮ ‘ਚ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਬੇਟੀਆਂ ਤੇ ਰੋਹਮਨ ਨਾਲ ਬੈਠੀ ਹੈ। ਸੁਸ਼ਮਿਤਾ ਰੋਹਮਨ ਨਾਲ ਬਹੁਤ ਹੀ ਰੋਮੈਂਟਿਕ ਨਜ਼ਰ ਆ ਰਹੀ ਹੈ ਰੋਹਮਨ ਸ਼ੋਲ ਸੁਪਰਮਾਡਲ ਹਨ। ਦਸਣਯੋਗ ਹੈ ਕਿ ਸੁਸ਼ਮਿਤਾ ਦੀ ਉਮਰ 42 ਸਾਲ ਹੈ ਤੇ ਰੋਹਮਨ ਦੀ 27 ਸਾਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਦੀਆਂ ਰੋਹਮਨ ਨਾਲ ਕਈ ਤਸਵੀਰਾਂ ਸਾਹਮਣੇ ਆ ਚੁਕੀਆਂ ਹਨ। ਦੋਵਾਂ ਵਿੱਚ ਕਾਫੀ ਨਜ਼ਦੀਕੀਆਂ ਆ ਗਈਆਂ ਹਨ ਅਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉਹ ਅਗਲੇ ਸਾਲ ਵਿਆਹ ਵੀ ਕਰਵਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button