Breaking NewsD5 specialNewsPunjab

ਪੁੱਤ ਲਈ ਤੜਫੀਆਂ ਮਾਂ ਦੀਆਂ ਆਦਰਾਂ, ਮਾਂ ਨੇ ਨਹਿਰ ‘ਚ ਮਾਰੀ ਛਾਲ

ਰੂਪਨਗਰ : ਰੂਪਨਗਰ ਦੇ ਸ਼ਹਿਰ ਨੰਗਲ ਨੇੜਲੇ ਪਿੰਡ ਦਡੋਲੀ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ। ਜਦੋਂ ਲੋਕਾਂ ਨੇ ਭਾਖੜਾ ਨਹਿਰ ਵਿਚ ਡੁੱਬ ਰਹੀ ਇਕ ਔਰਤ ਨੂੰ ਦੇਖਿਆ। ਜਿਸ ਨੂੰ ਸਥਾਨਕ ਲੋਕਾਂ ਵੱਲੋਂ ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਬਚਾ ਲਿਆ ਗਿਆ। ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਨਹਿਰ ਦੇ ਬਿਲਕੁਲ ਵਿਚਾਲੇ ਡੁਬਦੀ ਜਾ ਰਹੀ ਹੈ। ਜਿਸ ਨੂੰ ਲੋਕ ਬੜੀ ਦਲੇਰੀ ਨਾਲ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸਮੇਂ ਇਕ ਨੌਜਵਾਨ ਨੇ ਦਲੇਰੀ ਕਰ ਕੇ ਪਾਣੀ ਵਿਚ ਛਾਲ ਮਾਰ ਦਿੱਤੀ ਤੇ ਔਰਤ ਨੂੰ ਫੜ ਕੇ ਕਿਨਾਰੇ ਲੈ ਆਇਆ।

Read Also ਧੀ ਦੀ ਕਰਤੂਤ ਤੋਂ ਤੰਗ ਮਾਪੇ, ਨਹਿਰ ‘ਚ ਮਾਰੀ ਛਾਲ

ਜਾਣਕਾਰੀ ਮੁਤਬਾਕ ਜਦੋਂ ਲੋਕਾਂ ਨੇ ਔਰਤ ਤੋਂ ਨਹਿਰ ਵਿਚ ਛਾਲ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।ਇਸ ਲਈ ਹੁਣ ਉਸ ਦੀ ਜਿਊਣ ਦੀ ਇੱਛਾ ਹੀ ਖਤਮ ਹੋ ਗਈ ਹੈ। ਜਿਸ ਕਰਕੇ ਉਸ ਨੇ ਆਪਣੇ ਆਪ ਨੂੰ ਖਤਮ ਕਰਨ ਲਈ ਨਹਿਰ ਵਿਚ ਛਾਲ ਮਾਰੀ ਪਰ ਉਹ ਮਰ ਵੀ ਨਾ ਸਕੀ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਹਿਲਾ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button