PunjabTop News

ਪੁਲਿਸ ਮੁਲਾਜ਼ਮ ਦੀ ਮਾਂ ਸਣੇ ਮੌਤ ਹਾਦਸਾ ਨਹੀਂ… ਸਕੇ ਭਰਾ ਨੇ ਕੀਤਾ ਕਤਲ

ਪਿਛਲੇ ਦਿਨੀਂ 17 ਜਨਵਰੀ ਨੂੰ ਸੰਗਰੂਰ ਦੇ ਸੂਲਰ ਘਰਾਟ ਨੇੜੇ ਨਹਿਰ ਕੰਢੇ ਕਾਰ ਵਿਚ ਅੱਗ ਕਾਰਨ ਪੁਲਿਸ ਮੁਲਾਜ਼ਮ ਸਰਬਜੀਤ ਕੌਰ ਅਤੇ ਉਸਦੀ ਮਾਂ ਦੀ ਮੌਤ ਮਾਮਲੇ ਵਿਚ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਇਹ ਇੱਕ ਹਾਦਸਾ ਨਹੀਂ, ਬਲਕਿ ਕਤਲ ਸੀ। ਸਰਬਜੀਤ ਕੌਰ ਅਤੇ ਉਸ ਦਾ ਭਰਾ ਦੋਵੇਂ ਹੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉਸਦੇ ਸਕੇ ਭਰਾ ਨੇ ਹੀ ਫਿਲਮੀ ਸਟਾਈਲ ਵਿੱਚ ਸ਼ਾਤਿਰ ਤਰੀਕੇ ਨਾਲ ਆਪਣੀ ਹੀ ਮਾਂ ਅਤੇ ਭੈਣ ਦੇ ਕਤਲ ਨੂੰ ਅੰਜਾਮ ਦਿੱਤਾ ਸੀ।

 ਨਹਿਰ ਕੰਢੇ ਸੜੀ ਹੋਈ ਗੱਡੀ ਮਿਲੀ ਸੀ, ਜਿਸ ਵਿੱਚ ਮਾਂ ਅਤੇ ਧੀ ਦੋਨਾਂ ਦੀਆਂ ਮਿਲੀਆਂ ਸਨ। ਦੱਸਿਆ ਗਿਆ ਸੀ ਕਿ ਦੋਵੇਂ ਮਾਵਾਂ-ਧੀਆਂ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੀਆਂ ਸਨ ਅਤੇ ਸੜਕ ਹਾਸਦੇ ਵਿੱਚ ਦਰੱਖ਼ਤ ਨਾਲ ਗੱਡੀ ਟਕਰਾਈ ਅਤੇ ਅੱਗ ਲੱਗਣ ਕਾਰਨ ਦੋਵੇਂ ਵਿੱਚ ਹੀ ਸੜ ਗਈਆਂ।

ਪਰ ਇਨ੍ਹਾਂ ਮੌਤਾਂ ਦੇ ਮਾਮਲੇ ਵਿਚ ਪੁਲਿਸ ਸਾਹਮਣੇ ਵੱਡੇ ਸਵਾਲ ਖੜ੍ਹੇ ਸਨ ਕਿ ਤੜਕੇ 3 ਵਜੇ ਇੰਨੀ ਜਲਦੀ ਮਾਵਾਂ-ਧੀਆਂ ਕਿਉਂ ਨਿਕਲੀਆਂ। ਧੁੰਦ ਵਿੱਚ ਅਤੇ ਇੰਨੇ ਹਨੇਰੇ ਵਿੱਚ ਨਹਿਰ ਕੰਢੇ ਸੁੰਨੇ ਰਾਹ ‘ਤੇ ਉਹ ਸਫਰ ਕਿਉਂ ਕਰ ਰਹੀਆਂ ਸਨ? ਜਿਸ ‘ਤੇ ਪੁਲਿਸ ਨੂੰ ਮਾਮਲੇ ‘ਤੇ ਸ਼ੱਕ ਸੀ।

ਹੁਣ ਤੱਕ ਦੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਮੁਲਾਜਮ ਦੇ ਪੁਲਿਸ ਵਾਲੇ ਭਰਾ ਨੇ ਪ੍ਰਾਪਰਟੀ ਦੇ ਮਸਲੇ ਨੂੰ ਲੈ ਕੇ ਆਪਣੀ ਸਕੀ ਮਾਂ ਅਤੇ ਭੈਣ ਦਾ ਕਤਲ ਕੀਤਾ ਸੀ ਅਤੇ ਗੱਡੀ ਵਿੱਚ ਬਿਠਾ ਕੇ ਅੱਗ ਲਾ ਕੇ ਉਸ ਨੂੰ ਹਾਦਸੇ ਵਰਗਾ ਰੂਪ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button