Punjab

ਡਾ.ਮਿਨਹਾਸ ਦੀ ਪੁਸਤਕ, ‘ਨੋ ਟਰੀਜ਼ ਨੋ ਲਾਈਫ’ ਰਿਲੀਜ਼

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਪ੍ਰਸਿੱਧ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ 26ਵੀਂ ਕਿਤਾਬ,” ਨੋ ਟਰੀਜ਼ ਨੋ ਲਾਈਫ਼” ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਲੋਂ ਪਵਿੱਤਰ ਵੇਂਈ ਦੋ ਘਾਟ ‘ਤੇ ਰਿਲੀਜ਼ ਕੀਤੀ ਗਈ। ਕੁਝ ਦਿਨ ਪਹਿਲੇ ਡਾ.ਮਿਨਹਾਸ ਦੀ ਪੁਸਤਕ,” ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ” ਪੀ.ਏ.ਯੂ.ਦੇ ਸਾਬਕਾ ਵਾਈਸ ਚਾਂਸਲਰ ਡਾ.ਮਨਜੀਤ ਸਿੰਘ ਕੰਗ ਦੁਆਰਾ ਗਿਆਨ ਅੰਜਨ ਅਕਾਡਮੀ ਵਿਖੇ ਰਿਲੀਜ਼ ਕੀਤੀ ਗਈ ਸੀ।

Sudhir Suri ਦਾ ਕੀਤਾ ਗਿਆ Antim Sanskar, ਭੁੱਬਾ ਮਾਰ-ਮਾਰ ਰੋਇਆ ਪਰਿਵਾਰ | D5 Channel Punjabi

ਪੁਸਤਕ,”ਨੋ ਟਰੀਜ਼ ਨੋ ਲਾਈਫ਼” ਵੇਈਂ ਕਿਨਾਰੇ ਜਲ ਤੇ ਰੁੱਖਾਂ ਕੋਲ ਰਿਲੀਜ਼ ਕਰਨ ਉਪਰੰਤ ਬੋਹੜ ਦੇ ਰੁੱਖ ਹੇਠਾਂ ਹੋਏ ਸਮਾਗਮ ਦਾ ਨਜ਼ਾਰਾ ਕੁਦਰਤ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਅਵਸਰ ‘ਤੇ ਡਾ.ਮਿਨਹਾਸ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਰੁੱਖ ਤੇ ਮਨੁੱਖ ਦਾ ਜਨਮ ਤੋਂ ਲੈ ਕੇ ਮੌਤ ਤੱਕ ਅਟੁੱਟ ਰਿਸ਼ਤਾ ਹੈ। ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਰੁੱਖਾਂ ਦਾ ਮਾਨਵੀਕਰਣ ਕੀਤਾ ਗਿਆ ਹੈ। ਡਾ.ਮਿਨਹਾਸ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਲੋਂ ਵਾਤਾਵਰਣ ਦੀ ਸੰਭਾਲ ਵਾਸਤੇ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਸੰਸਾਰ ਭਰ ਵਿੱਚ ਹੋ ਰਹੀ ਹੈ। ਵਾਤਾਵਰਣ ਪ੍ਰੇਮੀ ਮਨੋਜ ਕੁਮਾਰ, ਸੁਰਜੀਤ ਸਿੰਘ ਸ਼ੰਟੀ, ਅਧਿਆਪਕਾ ਬਲਬੀਰ ਕੌਰ, ਗੀਤਕਾਰ ਕਿਰਨਦੀਪ ਕੈਰ ਤੇ ਨਰਿੰਦਰ ਸ਼ਾਹਕੋਟੀ ਨੇ ਇਸ ਮੌਕੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

IELTS ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ, ਅਸਾਨ ਹੋਈ IELTS , ਆਉਣਗੇ ਵੱਧ ਬੈਂਡ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਡਾ. ਮਿਨਹਾਸ ਨੇ ਆਪਣੀ ਪੁਸਤਕ ਰਾਹੀਂ ਪਾਠਕਾਂ ਨੂੰ ਕੁਦਰਤ ਨਾਲ ਜੋੜਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਵਾਤਾਵਰਣ ਸਿੱਧੇ ਤੌਰ ‘ਤੇ ਸਾਡੀ ਸਿਹਤ,ਜੀਵਨ ਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਦੀ ਰੱਖਿਆ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button