ਪੁਲਿਸ ਨੇ ਸੁਸ਼ੀਲ ਕੁਮਾਰ,ਨਵਨੀਤ ਕਾਲਰਾ ਦੇ ਹਥਿਆਰ ਲਾਇਸੈਂਸ ਕੀਤੇ ਮੁਅੱਤਲ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਕਾਰੋਬਾਰੀ ਨਵਨੀਤ ਕਾਲਰਾ ਦੇ ਹਥਿਆਰ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਲਾਇਸੈਂਸ ਸੋਮਵਾਰ ਨੂੰ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਪੁਲਿਸ ਉਨ੍ਹਾਂ ਨੂੰ ਰੱਦ ਕਰਨ ਦੀ ਕਾਰਵਾਈ ਕਰ ਰਹੀ ਹੈ। ਸੰਯੁਕਤ ਪੁਲਿਸ ਕਮਿਸ਼ਨਰ (ਲਾਈਸੈਂਸਿੰਗ) ਓਪੀ ਮਿਸ਼ਰਾ ਨੇ ਕਿਹਾ, ‘ਅਸੀਂ ਕੁਮਾਰ ਅਤੇ ਕਾਲਰਾ ਦੇ ਹਥਿਆਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ।
ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!
ਉਨ੍ਹਾਂ ਨੇ ਲਾਈਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਲਾਈਸੈਂਸ ਰੱਦ ਕਿਉਂ ਨਹੀਂ ਕੀਤੇ ਜਾਣੇ ਚਾਹੀਦੇ।’ ਮਿਸ਼ਰਾ ਨੇ ਕਿਹਾ, ‘ਅਸੀਂ ਉਨ੍ਹਾਂ ਖ਼ਿਲਾਫ਼ ਹਾਲ ਹੀ ਵਿਚ ਦਰਜ ਅਪਰਾਧਕ ਮਾਮਲਿਆਂ ਵਿਚ ਸਬੰਧਤ ਜਾਂਚ ਏਜੰਸੀ ਅਤੇ ਸਥਾਨਕ ਪੁਲਿਸ ਦੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ।’ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਥੇ ਛਤਰਸਾਲ ਸਟੇਡੀਅਮ ਵਿਚ 4 ਅਤੇ 5 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਵਾਨ ਸਾਗਰ ਧਨਖੜ ਅਤੇ ਉਸ ਦੇ 2 ਦੋਸਤਾਂ ਸੋਨੂੰ ਅਤੇ ਅਮਿਤ ਕੁਮਾਰ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਸੀ।
🔴LIVE ||ਦਿੱਲੀ ‘ਚ ਕਾਂਗਰਸ ਦੀ ਮੀਟਿੰਗ,ਅੰਦਰਲੀਆਂ ਗੱਲਾਂ ਆਈਆਂ ਬਾਹਰ!ਅੰਦੋਲਨ ਦਾ ਅਸਰ, ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ
ਬਾਅਦ ਵਿਚ ਸੱਟਾਂ ਕਾਰਨ ਸਾਗਰ ਦੀ ਮੌਤ ਹੋ ਗਈ ਸੀ। ਕੁਮਾਰ ਨੂੰ ਸਹਿ-ਦੋਸ਼ੀ ਅਜੇ ਨਾਲ 23 ਮਈ ਨੂੰ ਬਾਹਰੀ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 2 ਵਾਰ ਓਲੰਪਿਕ ਤਮਗਾ ਜਿੱਤ ਚੁੱਕੇ ਕੁਮਾਰ ਇਸ ਤੋਂ ਪਹਿਲਾਂ ਕਰੀਬ 3 ਹਫ਼ਤਿਆਂ ਤੱਕ ਫ਼ਰਾਰ ਰਹੇ। ਪੁਲਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਕਾਲਾ ਬਜ਼ਾਰੀ ਮਾਮਲੇ ਵਿਚ ਕਾਲਰਾ ਨੂੰ ਗ੍ਰਿਫ਼ਤਾਰ ਕੀਤਾ ਸੀ।




