Breaking NewsD5 specialInternationalNewsTop News

ਵੱਡਾ ਹਾਦਸਾ : ਪਾਕਿਸਤਾਨ ਦੇ ਸਿੰਧ ‘ਚ ਟਕਰਾਈਆਂ ਦੋ ਟਰੇਨਾਂ, 30 ਲੋਕਾਂ ਦੀ ਮੌਤ

ਸਿੰਧ : ਪਾਕਿਸਤਾਨ ਦੇ ਦੱਖਣੀ ਸਿੰਧ ਪ੍ਰਾਂਤ ‘ਚ ਸੋਮਵਾਰ ਨੂੰ ਦੋ ਟਰੇਨਾਂ ਦੇ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਅਤੇ 50 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ  ਦੇ ਵੱਲੋਂ ਇਹ ਜਾਣਕਾਰੀ ਦਿੱਤੀ। ਮੀਡੀਆ  ਰਿਪੋਰਟ ਮੁਤਾਬਕ ਕਰਾਚੀ ਤੋਂ ਸਰਗੋਧਾ ਜਾ ਰਹੀ ‘ਮਿਲਾਨ ਐਕਸਪ੍ਰੈਸ’ ਪਟੜੀ ਤੋਂ ਉਤਰ ਗਈ ਸੀ, ਜਿਸ ਨਾਲ ਲਾਹੌਰ ਤੋਂ ਕਰਾਚੀ ਜਾ ਰਹੀ ‘ਸਰ ਸਯਦ ਐਕਸਪ੍ਰੈਸ’ ਟਕਰਾ ਗਈ। ਇਸ ਘਟਨਾ ‘ਚ ਮਿਲਾਨ ਐਕਸਪ੍ਰੈਸ ਦੇ ਡੱਬੇ ਪਲਟ ਗਏ। ਇਹ ਹਾਦਸਾ ਅਪਰ ਸਿੰਧ ਦੇ ਘੋਤਕੀ ਜ਼ਿਲ੍ਹੇ ਦੇ ਧਾਰਕੀ ਸ਼ਹਿਰ ਦੇ ਨੇੜੇ ਵਾਪਰਿਆ।

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਟਰੇਨ ਹਾਦਸੇ ਤੋਂ ਬਾਅਦ ਘੋਤਕੀ, ਧਾਰਕੀ, ਓਬਾਰੋ ਅਤੇ ਮੀਰਪੁਰ ਮਾਠੇਲੋ ਦੇ ਹਸਪਤਾਲਾਂ ‘ਚ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ। ਰਿਪੋਰਟ ਅਨੁਸਾਰ ਘੋਤਕੀ ਦੇ ਡਿਪਟੀ ਕਮਿਸ਼ਨਰ ਅਬਦੁਲਾ ਦੇ ਹਵਾਲੇ ਤੋਂ ਕਿਹਾ ਕਿ ਟਰੇਨ ਹਾਦਸੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਲੋਕ ਜ਼ਖ਼ਮੀ ਹਨ। ਇਸ ‘ਚ ਦੱਸਿਆ ਗਿਆ ਕਿ ਹਾਦਸੇ ਵਿਚ ਪਲਟੇ ਡੱਬਿਆਂ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ‘ਚ ਵੀ ਅਧਿਕਾਰੀਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button