PunjabPunjabTop News

ਪੁਲਿਸ ਨੂੰ ਦੇਖ ਕੇ ਤਸਕਰ ਅਮਨਦੀਪ ਕੌਰ ਨੇ ਕੀਤੀ ਸੀ ਭੱਜਣ ਦੀ ਕੋਸ਼ਿਸ਼, ਪਿੱਛਾ ਕਰ ਕੇ ਕਰ ਲਿਆ ਸੀ ਗ੍ਰਿਫ਼ਤਾਰ, ਸੋਨੂੰ ਅਜੇ ਵੀ ਫਰਾਰ

ਚਿੱਟੇ ਸਮੇਤ ਫੜੀ ਗਈ ਬਰਖ਼ਾਸਤ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਪੁਲਿਸ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਬਾਦਲ ਰੋਡ ‘ਤੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਆਪਣੀ ਗੱਡੀ ਰੋਕੀ ਅਤੇ ਤਾਕੀ ਖੋਲ੍ਹ ਕੇ ਭੱਜਣ ਲੱਗੀ ਪਰ ਪੁਲਿਸ ਨੇ ਪਿੱਛਾ ਕਰਕੇ ਥੋੜ੍ਹੀ ਦੂਰੋਂ ਹੀ ਉਸ ਨੂੰ ਕਾਬੂ ਕਰ ਲਿਆ।ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਵਿਚ ਕਿਧਰੇ ਵੀ ਉਸ ਦੇ ਪੁਲਿਸ ਕਾਂਸਟੇਬਲ ਹੋਣ ਦਾ ਜ਼ਿਕਰ ਨਹੀਂ ਹੈ। ਐੱਫਆਈਆਰ ਮੁਤਾਬਕ ਪੁਲਿਸ ਪਾਰਟੀ ਸਮੇਤ ਏਐੱਨਟੀਐੱਫ ਦੀ ਟੀਮ ਸਮੇਤ 2 ਅਪ੍ਰੈਲ ਦਿਨ ਵੀਰਵਾਰ ਨੂੰ ਬਠਿੰਡਾ-ਬਾਦਲ ਰੋਡ ‘ਤੇ ਸਥਿਤ ਫਲਾਈਓਵਰ ਦੇ ਥੱਲੇ ਬਣੇ ਕੱਟ ਕੋਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਬਾਦਲ ਰੋਡ ਤੋਂ ਇਕ ਕਾਲੇ ਰੰਗ ਦੀ ਥਾਰ ਗੱਡੀ ਨੰਬਰ ਪੀਬੀ 05 ਏਕਿਊ 7720 ਆਉਂਦੀ ਦਿਖਾਈ ਦਿੱਤੀ। ਪੁਲਿਸ ਨੂੰ ਦੇਖ ਕੇ ਥਾਰ ਨੂੰ ਨਾਕੇ ਤੋਂ ਕਰੀਬ 50 ਮੀਟਰ ਪਿੱਛੇ ਰੁਕ ਗਈ ਅਤੇ ਇਕ ਨੌਜਵਾਨ ਕੁੜੀ ਤਾਕੀ ਖੋਲ੍ਹ ਕੇ ਗੱਡੀ ਵਿੱਚੋਂ ਬਾਹਰ ਨਿਕਲੀ ਅਤੇ ਪੁਲਿਸ ਤੋਂ ਬਚਣ ਲਈ ਭੱਜਣ ਲੱਗੀ ਪਰ ਪੁਲਿਸ ਅਧਿਕਾਰੀਆਂ ਨੇ ਮਹਿਲਾ ਪੁਲਿਸ ਦੀ ਮਦਦ ਨਾਲ ਪਿੱਛਾ ਕਰਕੇ ਉਸ ਨੂੰ ਕੁਝ ਦੂਰੀ ਤੋਂ ਗ੍ਰਿਫ਼ਤਾਰ ਕਰ ਲਿਆ।

ਜਾਂਚ ਨਾਲ ਜੁੜੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਅਮਨਦੀਪ ਦੀਆਂ ਹਰਕਤਾਂ ‘ਤੇ ਪੁਲਿਸ ਵੱਲੋਂ ਪਹਿਲਾਂ ਹੀ ਨਜ਼ਰ ਰੱਖੀ ਜਾ ਰਹੀ ਸੀ। ਉਕਤ ਮਹਿਲਾ ਕਾਂਸਟੇਬਲ ਤੋਂ ਐੱਸਐੱਸਪੀ ਅਮਨੀਤ ਕੌਂਡਲ ਖੁਦ ਪੁੱਛਗਿੱਛ ਕਰ ਰਹੇ ਹਨ ਪਰ ਪੁਲਿਸ ਇਸ ਮਾਮਲੇ ਵਿਚ ਅਜੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਪੁਲਿਸ ਨੇ ਉਸ ਦੀ ਥਾਰ ਕਾਰ ਵਿੱਚੋ ਦੋ ਮੋਬਾਈਲ ਫੋਨ ਮੌਕੇ ‘ਤੇ ਬਰਾਮਦ ਕਰ ਲਏ ਸਨ ਜਦੋਂ ਕਿ ਦੋ ਹੋਰ ਮੋਬਾਈਲ ਫੋਨ ਮਹਿਲਾ ਕਾਂਸਟੇਬਲ ਦੀ ਕੋਠੀ ‘ਚੋਂ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਲੈਪਟਾਪ ਵੀ ਪੁਲਿਸ ਨੇ ਕਬਜ਼ੇ ਵਿਚ ਲਿਆ ਹੈ। ਪੁਲਿਸ ਨੇ ਨਸ਼ਾ ਤਸਕਰਾਂ ਅਤੇ ਕਈ ਆਈਪੀਐੱਸ ਅਧਿਕਾਰੀਆਂ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਉਸ ਦੇ ਚਾਰੇ ਮੋਬਾਈਲ ਫੋਨ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਕੇਂਦਰ (ਡੀਆਈਟੀਏਸੀ) ਨੂੰ ਭੇਜ ਦਿੱਤੇ ਗਏ ਤਾਂ ਜੋ ਪੁਰਾਣਾ ਡਾਟਾ ਰਿਕਵਰ ਕੀਤਾ ਜਾ ਸਕੇ। ਪੁਲਿਸ ਨੇ ਐੱਫਆਈਆਰ ਵਿਚ ਦੱਸਿਆ ਹੈ ਕਿ ਜਦੋਂ ਥਾਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੇਅਰ ਦੇ ਨਾਲ ਬਣੇ ਬਕਸੇ ਵਿੱਚੋਂ ਮੋਮੀ ਕਾਗਜ਼ ਦੇ ਲਿਫਾਫੇ ਵਿਚ ਪਈ ਹੈਰੋਇਨ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button