Breaking NewsD5 specialIndiaInternationalNews

ਪਿਤਾ ਨੇ 98 ਹਜ਼ਾਰ ਕਰੋੜ ਦੇ ਮਾਲਿਕ, ਫਿਰ ਵੀ ਕਿਰਾਏ ਦੇ ਮਕਾਨ ‘ਚ ਰਹਿ ਰਿਹੈ ਪੁੱਤਰ

ਰੂਸ : ਪਿਤਾ ਅਰਬਾਂ – ਖਰਬਾਂ ਰੁਪਏ ਦੇ ਮਾਲਿਕ ਹਨ ਅਤੇ ਉਸਦਾ ਪੁੱਤਰ ਕਿਰਾਏ ਦੇ ਮਕਾਨ ‘ਚ ਰਹੇ। ਇਹ ਸੋਚਣ ‘ਚ ਵੀ ਬਹੁਤ ਅਜੀਬ ਜਿਹਾ ਲੱਗਦਾ ਹੈ ਪਰ ਰੂਸ ‘ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਸ ਦੇਸ਼ ਦੇ 11ਵੇਂ ਸਭ ਤੋਂ ਅਮੀਰ ਸ਼ਖਸ ਮਿਖਾਇਲ ਫਰਿਡਮੈਨ 13.7 ਬਿਲੀਅਨ ਡਾਲਰ ਯਾਨੀ ਕਰੀਬ 98 ਹਜਾਰ ਕਰੋੜ ਰੁਪਏ ਦੇ ਮਾਲਿਕ ਹਨ ਪਰ ਫਿਰ ਵੀ ਉਨ੍ਹਾਂ ਦਾ 19 ਸਾਲ ਦਾ ਪੁੱਤਰ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੈ ਤਾਂ ਆਓ ਇਸਦੇ ਬਾਰੇ ‘ਚ ਵੀ ਦੱਸ ਦਿੰਦੇ ਹਾਂ।

ਮੀਡੀਆ ਰਿਪੋਰਟਸ ਮੁਤਾਬਕ 19 ਸਾਲ ਦੇ ਅਲੈਕਜੈਂਡਰ ਫਰਿਡਮੈਨ ਨੇ ਰੂਸ ਦੀ ਰਾਜਧਾਨੀ ਮਾਸਕੋ ‘ਚ ਦੋ ਕਮਰਿਆਂ ਦਾ ਇੱਕ ਘਰ ਕਿਰਾਏ ‘ਤੇ ਲਿਆ ਹੋਇਆ ਹੈ। ਉਹ ਹਰ ਮਹੀਨੇ 500 ਡਾਲਰ ਯਾਨੀ ਕਰੀਬ 35 ਹਜ਼ਾਰ ਰੁਪਏ ਕਿਰਾਇਆ ਦਿੰਦਾ ਹੈ। ਹਾਲਾਂਕਿ ਉਹ ਇੱਕ ਅਰਬਪਤੀ ਦਾ ਪੱਤਰ ਹੈ ਤਾਂ ਚਾਹੇ ਤਾਂ ਆਪਣੇ ਲਈ ਇੱਕ ਤੋਂ ਇੱਕ ਕਾਰ ਖਰੀਦ ਸਕਦਾ ਹੈ ਪਰ ਉਨ੍ਹਾਂ ਦੇ ਕੋਲ ਕਾਰ ਹੈ ਹੀ ਨਹੀਂ। ਉਹ ਆਪਣੇ ਦਫ਼ਤਰ ਜਾਣ ਲਈ ਟੈਕਸੀ ਅਤੇ ਮੈਟਰੋ ਦਾ ਇਸਤੇਮਾਲ ਕਰਦਾ ਹੈ।

Sukhbir Badal ਦਾ ਵੱਡਾ ਐਕਸ਼ਨ, ਢੀਂਡਸਿਆ ਦੀ ਵਧਾਈ ਮੁਸ਼ਕਿਲ, ਖੇਡਿਆ ਸਭ ਤੋਂ ਵੱਡਾ ਦਾਅ

ਅਲੈਕਜੈਂਡਰ ਦਾ ਕਹਿਣਾ ਹੈ ਕਿ ਜੋ ਖਾਣਾ ਉਹ ਖਾਂਦੇ ਹਨ ਅਤੇ ਜੋ ਕੱਪੜੇ ਪਾਉਦੇ ਹਨ ਉਹ ਸਭ ਉਨ੍ਹਾਂ ਨੇ ਆਪਣੇ ਆਪ ਕਮਾਇਆ ਹੈ। ਉਹ ਆਪਣੀ ਇੱਕ ਅਲੱਗ ਪਹਿਚਾਣ ਬਣਾਉਣਾ ਚਾਹੁੰਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਪਿਛਲੇ ਸਾਲ ਹੀ ਲੰਦਨ ਦੇ ਇੱਕ ਹਾਈ ਸਕੂਲ ਤੋਂ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਲੈਕਜੈਂਡਰ ਵਾਪਸ ਮਾਸਕੋ ਆਏ ਹਨ। ਪੰਜ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਪੰਜ ਕਰਮਚਾਰੀਆਂ ਦੇ ਨਾਲ ਮਿਲਕੇ ਕਰੀਬ 3 ਕਰੋੜ ਰੁਪਏ ਨਾਲ ਆਪਣਾ ਇੱਕ ਨਵਾਂ ਬਿਜਨਸ ਸ਼ੁਰੂ ਕੀਤਾ ਹੈ।

ਉਨ੍ਹਾਂ ਦਾ ਹੁੱਕਾ ਉਤਪਾਦ ਸਪਲਾਈ ਕਰਨ ਦਾ ਵੀ ਬਿਜਨੈਸ ਹੈ। ਅਲੈਕਜੈਂਡਰ ਦੇ ਪਿਤਾ ਮਿਖਾਇਲ ਫਰਿਡਮੈਨ ਕਈ ਵੱਡੀ ਕੰਪਨੀਆਂ ਦੇ ਮਾਲਿਕ ਹਨ। ਉਨ੍ਹਾਂ ਦੀਆਂ ਕੁਝ ਛੋਟੀਆਂ ਦੁਕਾਨਾਂ ਵੀ ਹਨ। ਅਲੈਕਜੈਂਡਰ ਦੂਜੇ ਗ੍ਰਾਹਕਾਂ ਤੋਂ ਇਲਾਵਾ ਆਪਣੇ ਪਿਤਾ ਦੀਆਂ ਛੋਟੀਆਂ ਦੁਕਾਨਾਂ ‘ਤੇ ਵੀ ਆਪਣਾ ਉਤਪਾਦ ਸਪਲਾਈ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਉਨ੍ਹਾਂ ਦੇ ਪਿਤਾ ਦੇ ਨਾਮ ਦੀ ਵਜ੍ਹਾ ਨਾਲ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਮਿਹਨਤ ਦੀ ਵਜ੍ਹਾ ਨਾਲ ਉਨ੍ਹਾਂ ਦੇ ਉਤਪਾਦ ਖਰੀਦਣ।

ਲਓ ਜੀ ਹੋ ਗਿਆ ਵੱਡਾ ਧਮਾਕਾ, ਰਲ ਗਏ ਜਾਖੜ ‘ਤੇ ਢੀਂਡਸਾ, ਕਾਂਗਰਸ ਕਰੇਗੀ ਢੀਂਡਸਾ ਦੀ ਮਦਦ!

ਅਲੈਕਜੈਂਡਰ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਤੋਂ ਕੀ ਸਿੱਖਿਆ ਹੈ, ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬਿਜਨੈਸ ਨੂੰ ਨਿਰਪੱਖ ਤਰੀਕੇ ਨਾਲ ਚਲਾਉਂਦੇ ਹਾਂ। ਉਨ੍ਹਾਂ ਨੇ ਕਿਹਾ ”ਮੇਰੇ ਪਿਤਾ ਨੇ ਵੀ ਹਮੇਸ਼ਾ ਮੈਨੂੰ ਕਿਹਾ ਕਿ ਮੇਰੇ ਹਰ ਪ੍ਰੋਜੈਕਟ ‘ਚ ਉਹ ਪਾਰਟਨਰ ਹਨ। ਜੇਕਰ ਤੁਸੀਂ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਂਝਾ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button