Breaking NewsD5 specialEntertainmentNewsPunjabTop News

ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ  : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਉਹ ਹਰ ਮੁੱਦੇ ‘ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ, ਜਿਸ ਕਾਰਨ ਉਹ ਅਕਸਰ ਹੀ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪਰਿਵਾਰ ਨਾਲ ਮਨਾਲੀ ‘ਚ ਸਮਾਂ ਬਿਤਾ ਰਹੀ ਕੰਗਣਾ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਕੰਗਣਾ ਨੇ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ”ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਗਈ ਸੀ। ਮੇਰਾ ਪਾਲਨ ਪੋਸ਼ਣ ਨਾਰਥ ‘ਚ ਹੋਇਆ ਹੈ ਅਤੇ ਮੇਰੇ ਪਰਿਵਾਰ ਦਾ ਹਰ ਮੈਂਬਰ ਕਈ ਵਾਰ ਸ੍ਰੀ ਦਰਬਾਰ ਸਾਹਿਬ ਜਾ ਚੁੱਕਾ ਹੈ ਪਰ ਮੈਂ ਪਹਿਲੀ ਵਾਰ ਗਈ ਸੀ। ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਵੇਖ ਕੇ ਮੈਂ ਦੰਗ (ਹੈਰਾਨ) ਰਹਿ ਗਈ।”

ਫਿਰ ਗਰਜਿਆ ਜੋਗਿੰਦਰ ਸਿੰਘ ਉਗਰਾਹਾਂ!ਸੁਣੋ ਧਮਾਕੇਦਾਰ ਸਪੀਚ!ਸਿਆਸੀ ਆਗੂਆਂ ਦੀ ਬਣਾਈ ਰੇਲ!

ਦੱਸ ਦਈਏ ਕਿ ਕੰਗਣਾ ਰਣੌਤ 7 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੀ। ਇਸ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਇਲਾਹੀ ਬਾਣੀ ਦਾ ਆਨੰਦ ਮਾਣਿਆ, ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ, ਅੰਮ੍ਰਿਤ ਦਾ ਚੁਲਾ ਲਿਆ ਅਤੇ ਪ੍ਰੀਕਰਮਾ ‘ਚ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਮੱਥਾ ਟੇਕਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button