Breaking NewsD5 specialNewsPunjab

ਪਾਰਲਰ ‘ਚੋਂ ਲਾੜੀ ਚੁੱਕਣ ਦਾ ਮਾਮਲਾ, ਪੁਲਿਸ ਨੇ ਜਦੋਂ ਆਹ ਮੁੰਡਾ ਚੱਕਿਆ (ਵੀਡੀਓ)

ਮੁਕਤਸਰ ਸਾਹਿਬ : ਬੀਤੇ ਦਿਨੀਂ ਮੁਕਤਸਰ ‘ਚ ਵਿਆਹ ਵਾਲੇ ਦਿਨ ਇਕ ਲਾੜੀ ਨੂੰ ਪਾਰਲਰ ‘ਚੋਂ ਕੁਝ ਅਗਵਾਕਾਰ ਚੁੱਕ ਕੇ ਲੈ ਗਏ ਸਨ। ਜਿਸ ਤੋਂ ਬਾਅਦ ਉਸਦਾ ਸੀਸੀਟੀਵੀ ਕਾਫੀ ਵਾਇਰਲ ਵੀ ਹੋਇਆ ਪਰ ਜਿਆਦਾ ਸਮਾਂ ਨਾ ਲੈਂਦੇ ਹੋਏ ਪੁਲਿਸ ਨੇ ਇਸ ਮਾਮਲੇ ‘ਚ ਲਾੜੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਸੀ ਪਰ ਹੁਣ ਇਸ ਮਾਮਲੇ ‘ਚ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ।

Read Also ਪਾਰਲਰ ‘ਚ ਆਈ ਦੁਲਹਨ ਨੂੰ ਚੁੱਕ ਕੇ ਲੈ ਗਏ ਮੁੰਡੇ, ਸੜਕ ‘ਤੇ ਹੀ ਕਰਤਾ ਕਾਂਡ, LIVE ਤਸਵੀਰਾਂ

ਲਾੜੀ ਦੀ ਪਲ ਪਲ ਦੀ ਖਬਰ ਦੇਣ ਵਾਲਾ ਯਾਦਵਿੰਦਰ ਸਿੰਘ ਯਾਦੂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਯਾਦੂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਬੇਸ਼ੱਕ ਪੁਲਿਸ ਵਲੋਂ ਕੁਝ ਹੀ ਘੰਟਿਆਂ ਚ ਕੁੜੀ ਨੂੰ ਬਰਾਮਦ ਲਿਆ ਸੀ ਪਰ ਅਜੇ ਵੀ ਮੁੱਖੀ ਅਰੋਪੀ ਨੂੰ ਫੜਣ ਚ ਨਾਕਾਮਯਾਬ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button