Breaking NewsD5 specialIndiaNewsPunjab

ਆਖਿਰ 15 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ Army Day ?

ਨਵੀਂ ਦਿੱਲੀ : ਦੇਸ਼ ‘ਚ ਹਰ ਸਾਲ 15 ਜਨਵਰੀ ਨੂੰ ਸੈਨਾ ਦਿਵਸ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਅੱਜ ਦੇ ਦਿਨ 1949 ਵਿੱਚ ਫੀਲਡ ਮਾਰਸ਼ਲ ਕੇਐਮ ਕਰਿਯੱਪਾ ਨੇ ਜਨਰਲ ਫ੍ਰਾਂਸਿਸ ਬੁੱਚਰ ਕੋਲੋਂ ਭਾਰਤੀ ਫੌਜ ਦੀ ਕਮਾਨ ਸੰਭਾਲੀ ਸੀ। ਕਰਿਯੱਪਾ ਭਾਰਤੀ ਫੌਜ ਦੇ ਪਹਿਲੇ ਕਮਾਂਡਰ ਇਨ ਚੀਫ ਸਨ। ਸੈਨਾ ਦਿਨ ਦੇ ਮੌਕੇ ‘ਤੇ ਪੂਰਾ ਦੇਸ਼ ਥਲ ਫੌਜ ਦੀ ਬਹਾਦਰੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਾ ਹੈ।

Patiala ‘ਚ ਧੁੰਦ ਦਾ ਕਹਿਰ, ਦਿਨ ‘ਚ ਹੀ ਚੱਲੀਆਂ ਲਾਈਟਾਂ

ਇਹ ਦਿਨ ਹਰ ਸਾਲ 15 ਜਨਵਰੀ ਨੂੰ ਫੀਲਡ ਮਾਰਸ਼ਲ ਕੇਐਮ ਕਰਿਯੱਪਾ ਦੇ ਸਨਮਾਨ ‘ਚ ਮਨਾਇਆ ਜਾਂਦਾ ਹੈ। ਸਾਲ 1949 ਵਿੱਚ ਅੱਜ ਦੇ ਦਿਨ ਭਾਰਤ ਦੇ ਆਖਰੀ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਜਨਰਲ ਫਰਾਂਸਿਸ ਬੁਚਰ ਦੀ ਜਗ੍ਹਾ ਤੁਰੰਤ ਲੈਫਟੀਨੈਂਟ ਜਨਰਲ ਕੇਐਮ ਕਰਿਯੱਪਾ ਵਿੱਚ ਲਈ ਸੀ। ਕਰਿਯੱਪਾ ਨੇ 1947 ਵਿੱਚ ਭਾਰਤ – ਪਾਕਿ ਦੇ ਵਿਚਕਾਰ ਹੋਏ ਯੁੱਧ ‘ਚ ਭਾਰਤੀ ਫੌਜ ਦੀ ਕਮਾਨ ਸੰਭਾਲੀ ਸੀ।

ਵੱਡੀ ਖ਼ਬਰ- ਹੁਣ ਚੰਦੂਮਾਜਰਾ ਵੀ ਹੋਇਆ ਬਾਗ਼ੀ!, Akali Dal ਨੂੰ ਦਿੱਤੀ ਵੱਡੀ ਚਿਤਾਵਨੀ, Sukhbir Badal ਦੀ ਵਧੀ ਮੁਸ਼ਕਿਲ

15 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਸੈਨਾ ਦਿਵਸ
ਆਜ਼ਾਦੀ ਤੋਂ ਬਾਅਦ ਦੇਸ਼ ‘ਚ ਕਈ ਪ੍ਰਬੰਧਕੀ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਅਤੇ ਫਿਰ ਹਾਲਤ ਨੂੰ ਨਿਯੰਤਰਿਤ ਕਰਨ ਲਈ ਫੌਜ ਨੂੰ ਅੱਗੇ ਆਉਣਾ ਪਿਆ। ਭਾਰਤੀ ਫੌਜ ਦੇ ਪ੍ਰਧਾਨ ਉਦੋਂ ਵੀ ਬ੍ਰਿਟਿਸ਼ ਮੂਲ ਦੇ ਹੀ ਹੋਇਆ ਕਰਦੇ ਸਨ। 15 ਜਨਵਰੀ 1949 ਨੂੰ ਫੀਲਡ ਮਾਰਸ਼ਲ ਕੇਐਮ ਕਰਿਯੱਪਾ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਫੌਜ ਮੁਖੀ ਬਣੇ ਸਨ। ਉਸ ਸਮੇਂ ਫੌਜ ‘ਚ ਲੱਗਭੱਗ 2 ਲੱਖ ਫੌਜੀ ਸਨ। ਕੇਐਮ ਕਰਿਯੱਪਾ ਦੇ ਫੌਜ ਮੁਖੀ ਬਣਾਏ ਜਾਣ ਤੋਂ ਬਾਅਦ ਤੋਂ ਹੀ ਹਰ ਸਾਲ 15 ਜਨਵਰੀ ਨੂੰ ਸੈਨਾ ਦਿਵਸ ਮਨਾਇਆ ਜਾਣ ਲੱਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button