Breaking NewsIndiaNews

ਪਾਇਟਲ ਬਣਦੇ ਹੀ ਨੌਜਵਾਨ ਨੇ ਪੂਰਾ ਕੀਤਾ ਵਾਅਦਾ, ਆਪਣੇ ਪਿੰਡ ਦੇ ਬਜੁਰਗਾਂ ਨੂੰ ਕਰਾਈ ਫ੍ਰੀ ਹਵਾਈ ਸੈਰ

ਹਿਸਾਰ : ਕਿਸੇ ਇਨਸਾਨ ਲਈ ਵਾਅਦਾ ਕਰਨਾ ਤਾਂ ਬਹੁਤ ਆਸਾਨ ਹੁੰਦਾ ਹੈ ਪਰ ਉਸਨੂੰ ਨਿਭਾਉਣਾ ਉੰਨਾ ਹੀ ਔਖਾ ਪਰ ਸਾਡੀ ਦੁਨੀਆਂ ਵਿੱਚ ਕੁਝ ਅਜਿਹੇ ਵੀ ਇਨਸਾਨ ਹਨ ਜੋ ਆਪਣੇ ਵਾਅਦਿਆਂ ਨੂੰ ਨਿਭਾਉਣਾ ਨਹੀਂ ਭੁਲਦੇ। ਅਜਿਹੇ ਹੀ ਇਕ ਵਿਅਕਤੀ ਦਾ ਨਾਮ ਵਿਕਾਸ ਜਿਆਨੀ। ਵਿਕਾਸ ਪੰਜਾਬ ਦੇ ਪਿੰਡ ਸਾਰੰਗਪੁਰ, ਆਦਮਪੁਰ ਦਾ ਰਹਿਣ ਵਾਲਾ ਹੈ। ਵਿਕਾਸ ਨੇ ਆਪਣੇ ਪਿੰਡ ਦੇ ਬਜ਼ੁਰਗਾਂ ਦਾ ਸੁਪਨਾ ਪਾਇਲਟ ਬਣਨ ਤੋਂ ਬਾਅਦ ਪੂਰਾ ਕੀਤਾ। ਦਰਅਸਲ ਵਿਕਾਸ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ ਅਤੇ ਉਸਨੇ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਹਵਾਈ ਜਹਾਜ਼ ਵਿੱਚ ਸਫਰ ਕਰਾਉਣ ਦਾ ਵਾਅਦਾ ਕੀਤਾ ਸੀ। ਹੁਣ ਜਦੋਂ ਵਿਕਾਸ ਪਾਇਲਟ ਬਣ ਗਿਆ ਤਾਂ ਉਹ ਆਪਣੇ ਪਿੰਡ ਪਹੁੰਚਿਆ। ਪਿੰਡ ਪਹੁੰਚ ਕੇ ਵਿਕਾਸ ਨੇ 70 ਸਾਲ ਤੋਂ ਉੱਪਰ ਪਿੰਡ ਦੇ ਬਜ਼ੁਰਗਾਂ ਲਈ ਮੁਫ਼ਤ ਹਫਾਈ ਯਾਤਰਾ ਦਾ ਇੰਤਜ਼ਾਮ ਕੀਤਾ। ਫਿਰ ਉਹ ਇਨ੍ਹਾਂ ਬਜ਼ੁਰਗਾਂ ਨੂੰ ਹਵਾਈ ਜਹਾਜ਼ ਵਿੱਚ ਬਿਠਾ ਕੇ ਅੰਮ੍ਰਿਤਸਰ ਪਹੁੰਚਿਆ।

Read Also ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਸਦਕਾ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸੁਨਿਹਰੀ ਅੱਖਰਾਂ ‘ਚ ਲਿਖਿਆ ਜਾਵੇਗਾ-ਨਵਜੋਤ ਸਿੱਧੂ

ਉੱਥੇ ਸਾਰਿਆਂ ਨੇ ਹਰਿਮੰਦਰ ਸਾਹਿਬ, ਵਾਹਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇਖਿਆ। ਇਨ੍ਹਾਂ ਯਾਤਰੀਆਂ ਵਿੱਚ 90 ਸਾਲ ਦੀ ਬਿਮਲਾ, 80 ਸਾਲ ਦੇ ਅਮਰ ਸਿੰਘ, 78 ਸਾਲ ਦੇ ਰਾਮ ਮੂਰਤੀ ਅਤੇ ਕੰਕਾਰੀ, 75 ਸਾਲ ਦੀ ਗਿਰਾਦਵਰੀ ਦੇਵੀ, 72 ਸਾਲ ਦੇ ਆਤਮਾ ਰਾਮ, ਸੂਰਜ ਰਾਮ, ਜਗਦੀਸ਼, ਸਤਪਾਲ, ਇੰਦਰਾ ਅਤੇ ਖੇਮਾਰਾਮ ਸ਼ਾਮਿਲ ਸਨ। ਹਵਾਈ ਯਾਤਰਾ ਤੋਂ ਖੁਸ਼ ਇਨ੍ਹਾਂ ਬਜ਼ੁਰਗਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਹਵਾਈ ਜਹਾਜ਼ ਵਿੱਚ ਸਫ਼ਰ ਕਰਨਗੇ। ਯਾਤਰੀਆਂ ਦਾ ਕਹਿਣਾ ਸੀ ਕਿ ਵਿਕਾਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਪਾਇਲਟ ਬਣੇਗਾ। ਵਿਕਾਸ ਦੇ ਪਿਤਾ ਮਹਿੰਦਰ ਜਿਆਨੀ ਇੱਕ ਬੈਂਕ ਵਿੱਚ ਉੱਚ ਅਧਿਕਾਰੀ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਬਜ਼ੁਰਗਾਂ ਲਈ ਇਹ ਯਾਤਰਾ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਸੀ। ਉਨ੍ਹਾਂ ਆਪਣੇ ਬੇਟੇ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਦੇ ਬੇਟੇ ਦੇ ਨਕਸ਼ੇ ਕਦਮ ਤੇ ਚਲਣਾ ਚਾਹੀਦਾ ਹੈ।

ਬਜ਼ੁਰਗ ਯਾਤਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਉਨ੍ਹਾਂ ਕਦੇ ਹਵਾਈ ਜਹਾਜ਼ ਵਿੱਚ ਸਫਰ ਕਰਨ ਬਾਰੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।ਹਾਲਾਂਕਿ ਬਹੁਤ ਸਾਰੇ ਨੌਜਵਾਨਾਂ ਨੇ ਇਹ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਵਿਕਾਸ ਨੇ ਆਪਣੇ ਵਾਅਦੇ ਨੂੰ ਨਿਭਾਇਆ। ਇਸ ਸਫ਼ਰ ਉੱਤੇ ਤਕਰੀਬਨ 1 ਲੱਖ ਰੁਪਏ ਦਾ ਖਰਚ ਆਇਆ ਜੋ ਵਿਕਾਸ ਨੇ ਆਪ ਹੀ ਕੀਤਾ। ਵਿਕਾਸ ਨੇ ਕੈਲਫੋਰਨੀਆਂ ਤੋਂ 2 ਸਾਲ ਦਾ ਪਾਇਲਟ ਕੋਰਸ ਕੀਤਾ ਹੈ। ਇਸ ਤੋਂ ਬਾਅਦ ਉਹ ਸਾਲ 2016 ਵਿਚ ਪਾਇਲਟ ਬਣਿਆ। ਬੀਤੀ 2 ਅਕਤੂਬਰ ਤੋਂ 4 ਅਕਤੂਬਰ ਤੱਕ ਉਸਨੇ ਪਿੰਡ ਦੇ ਬਜ਼ੁਰਗਾਂ ਨੂੰ ਹਵਾਈ ਯਾਤਰਾ ਕਰਵਾ ਕੇ ਆਪਣਾ ਸੁਪਨਾ ਪੂਰਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button