Breaking NewsD5 specialNewsPunjab

ਆਹ ਲੋਕ ਫੈਲਾ ਰਹੇ ਨੇ ਕੋਰੋਨਾ ! ਤਰੀਕਾ ਦੇਖ ਲੋਕਾਂ ਦੇ ਉੱਡੇ ਹੋਸ਼, ਬੱਚਕੇ ਰਹੋ ਲੋਕੋ ਭੈੜੀ ਬੀਮਾਰੀ ਤੋਂ

ਸੰਗਰੂਰ : ਇੱਕ ਪਾਸੇ ਜਿੱਥੇ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਨਦਾਮਪੁਰ ਦੀਆਂ ਹਨ। ਜਿੱਥੇ ਸੜਕ ਦੇ ਕਿਨਾਰੇ ਵੱਡੀ ਗਿਣਤੀ ‘ਚ ਵਰਤੋਂ ‘ਚ ਲਿਆਂਦੀਆਂ ਗਈਆਂ ਪੀਪੀਈ ਕਿੱਟਾਂ ਮਿਲੀਆਂ ਹਨ ਜੋ ਸ਼ਰੇਆਮ ਕੋਰੋਨਾ ਮਹਾਮਾਰੀ ਨੂੰ ਸੱਦਾ ਦਿੰਦੀਆਂ ਨਜ਼ਰ ਆ ਰਹੀਆਂ ਹਨ।

🔴 LIVE 🔴ਭਾਈ ਢੱਡਰੀਆਂ ਵਾਲਿਆਂ ਨੇ ਕਿਉਂ ਦਿੱਤਾ ਜਥੇਦਾਰ ਸਾਹਿਬ ਨੂੰ ਜਵਾਬ?328 ਸਰੂਪ ਗੁੰਮ ਕਰਨ ਵਾਲਿਆਂ ‘ਤੇ ਕਾਰਵਾਈ

ਪੁਲਿਸ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਮਾਮਲੇ ‘ਚ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਯੂਜ਼ ਕੀਤੀਆਂ ਗਈਆਂ ਪੀਪੀਈ ਕਿੱਟਾਂ ਮਿਲੀਆਂ ਹਨ।

ਇਸ ਪਿੰਡ ਮਿਲੀਆਂ ਅਜੀਬ ਚੀਜ਼ਾਂ, ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ, ਵਿਦੇਸ਼ਾਂ ਤੱਕ ਖੜਕੇ ਫੋਨ

ਅਸੀ ਇਸਨੂੰ ਚੁਕਵਾ ਰਹੇ ਹਾਂ ਇਸਤੋਂ ਬਾਅਦ ਉਸ ਇਲਾਕੇ ਨੂੰ ਸੈਨੇਟਾਈਜ਼ਰ ਕਰਵਾਇਆ ਜਾਵੇਗਾ ਪਰ ਅਜੇ ਜਾਂਚ ਚੱਲ ਰਹੀ ਹੈ ਕਿ ਕਿਹੜੇ ਲੋਕ ਇੱਥੇ ਸੁੱਟ ਕੇ ਗਏ ਹਨ ਅਤੇ ਇਸਦੇ ਚੱਲਦਿਆਂ ਇੰਫੈਕਸ਼ਨ ਫੈਲਣ ਦਾ ਖ਼ਤਰਾ ਤਾਂ ਬਣਿਆ ਰਹਿੰਦਾ ਹੈ। ਮਹਾਮਾਰੀ ਦੇ ਇਸ ਦੌਰ `ਚ ਵੱਡੀ ਮਾਤਰਾ `ਚ ਇਹਨਾਂ ਕਿੱਟਾਂ ਦਾ ਮਿਲਣਾ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦਾ ਹੈ । ਇਹ ਕਿੱਟਾਂ ਸਰਕਾਰੀ ਹਸਪਤਾਲ ਜਾਂ ਕਿਸੇ ਪ੍ਰਾਈਵੇਟ ਹਸਤਪਾਲ ਵਲੋਂ ਸੁੱਟੀਆਂ ਗਈਆਂ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲਗੱਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button