Breaking NewsD5 specialEntertainmentNewsPunjab

ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ‘ਚ ਗੈਂਗਸਟਰ ਦੀ ਐਂਟਰੀ,”ਪਰਮੀਸ਼ ਵਰਮਾ ਦੀ ਕਹਾਣੀ ਦੋਹਰਾਉਣ ਨੂੰ ਮਜ਼ਬੂਰ ਨਾ ਕਰਨ”

ਪਟਿਆਲਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਸਬੰਧੀ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ (ਯਾਦੀ ਰੰਗੜ) ਨੇ ਫੇਸਬੁਕ ‘ਤੇ ਇੱਕ ਪੋਸਟ ਪਾ ਕੇ ਦੋਵਾਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਦੇ ਪਿੱਛੇ ਨਾ ਲੜਨ ਦੀ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਇਹ ਗਾਇਕ ਤਾਂ ਇੱਕ- ਦੂਜੇ ਨੂੰ ਸਿੱਧੇ ਤੌਰ ‘ਤੇ ਟਾਰਗੇਟ ਨਹੀਂ ਕਰਦੇ। ਜਦੋਂ ਕਿ ਇਨ੍ਹਾਂ ਦੇ ਸਮਰਥਕ ਆਪਸ ਵਿੱਚ ਇਨ੍ਹਾਂ ਦੇ ਪਿੱਛੇ ਲੜਦੇ ਹਨ।

BIG BREAKING- ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਕਰੋਨਾ ਨੂੰ ਲੈ ਕੀਤਾ ਵੱਡਾ ਐਲਾਨ

ਯਾਦੀ ਰਾਣਾ ਨੇ ਪੋਸਟ ‘ਚ ਲਿਖਿਆ ਹੈ ਕਿ ਇਨ੍ਹਾਂ ਗਾਇਕਾਂ ਦੇ ਕਾਰਨ ਨੌਜਵਾਨ ਆਪਸ ‘ਚ ਲੜੇ ਹਨ ਅਤੇ ਇਨ੍ਹਾਂ ਗਾਇਕਾਂ ਦੇ ਪਿੱਛੇ ਕਤਲ ਹੋ ਰਹੇ ਹਨ। ਯਾਦੀ ਰਾਣਾ ਨੇ ਨੌਜਵਾਨਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਇਹ ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਅਤੇ ਨੌਜਵਾਨ ਇਨ੍ਹਾਂ ਦੇ ਪਿੱਛੇ ਲੱਗ ਕੇ ਆਪਣਾ ਭਵਿੱਖ ਖ਼ਰਾਬ ਨਾ ਕਰਨ। ਯਾਦੀ ਰਾਣਾ ਨੇ ਇਨ੍ਹਾਂ ਗਾਇਕਾਂ ਨੂੰ ਧਮਕੀ ਦਿੰਦੇ ਹੋਏ ਲਿਖਿਆ ਕਿ ਇਹ ਗਾਇਕ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ, ਉਨ੍ਹਾਂ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਲਈ ਮਜਬੂਰ ਨਾ ਕਰਨ।

BIG BREAKING-ਸੁਮੇਧ ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ!

ਜ਼ਿਕਰਯੋਗ ਹੈ ਕਿ ਯਾਦੀ ਰਾਣਾ ਦੁਆਰਾ ਆਪਣੀ ਫੇਸਬੁਕ ਆਈਡੀ ‘ਤੇ ਆਪਣੇ ਹਥਿਆਰ ਦੇ ਨਾਲ ਫੋਟੋ ਅਪਲੋਡ ਕੀਤੀ ਹੈ ਅਤੇ ਉਸਨੇ ਆਪਣੀ ਬਾਹ ‘ਤੇ ਏ ਕੇ – 47 ਦਾ ਟੈਟੂ ਵੀ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਇੱਕ ਫੋਟੋ ‘ਚ ਉਸਨੂੰ ਰੋਪੜ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਦਿਖਾਈ ਦੇ ਰਹੀ ਹੈ।

ਅਮਰੀਕ ਸਿੰਘ ਅਜਨਾਲਾ ਦਾ ਭਾਈ ਢੱਡਰੀਆਂ ਵਾਲਿਆਂ ‘ਤੇ ਵੱਡਾ ਬਿਆਨ ! ਨਾਲੇ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਚੋਰ!

ਦੱਸ ਦਈਏ ਕਿ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਦੋ ਸਾਲ ਪਹਿਲਾਂ 13 ਅਪ੍ਰੈਲ ਨੂੰ ਚੰਡੀਗੜ੍ਹ ਤੋਂ ਪਰਤਦੇ ਸਮੇਂ ਦਿਲਪ੍ਰੀਤ ਗੈਂਗ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਹਮਲੇ ਵਿਚ ਪਰਮੀਸ਼ ਵਰਮਾ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਬਾਅਦ ਵਿਚ ਗੈਂਗਸਸਟਰ ਦਲਪ੍ਰੀਤ ਬਾਬਾ ਨੇ ਫੇਸਬੁਕ ‘ਤੇ ਲਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਫੀ ਜਦੋ-ਜਹਿਦ ਪਿੱਛੋਂ ਦਲਪ੍ਰੀਤ ਬਬਾ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button