Breaking NewsIndiaNews

ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲਾ ਐਨਆਰਆਈ ਕਾਬੂ

ਨਵੀਂ ਦਿੱਲੀ : ਦਿੱਲੀ ਪੁਲਿਸ ਵੱਲੋਂ ਆਪਣੀ ਪਤਨੀ ਨੂੰ ਧੌਖਾ ਦੇ ਕੇ ਵਿਦੇਸ਼ ਵਿੱਚ ਜਾਣ ਲਈ ਜਹਾਜ਼ ਫੜਨ ਜਾ ਰਹੇ ਇੱਕ ਐਨਆਰਆਈ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ। ਦਰਅਸਲ ਖੇਤਰੀ ਪਾਸਪੋਰਟ ਦਫਤਰ ਨੇ ਉਨ੍ਹਾਂ ਲਾੜਿਆਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ ਜੋ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਚਲੇ ਗਏ ਸਨ ਅਤੇ ਮੁੜ ਕੇ ਕਦੇ ਆਪਣੀਆਂ ਪਤਨੀਆਂ ਦੀ ਸਾਰ ਨਹੀਂ ਲੈ ਰਹੇ। ਐਨਆਰਆਈ ਗੁਰਮੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਵੀ ਅਜਿਹੀਆਂ ਪਤਨੀਆਂ ਵਿੱਚੋਂ ਇੱਕ ਸੀ ਜਿਸ ਦਾ ਪਤੀ ਉਸਨੂੰ ਛੱਡ ਕੇ ਵਿਦੇਸ਼ ਚਲਾ ਗਿਆ ਸੀ। ਇਹ ਐਨਆਰਆਈ ਜਰਮਨੀ ਵਿਚ ਸ਼ੈੱਫ ਦੇ ਤੌਰ ‘ਤੇ ਕੰਮ ਕਰਦਾ ਸੀ। ਦੱਸ ਦੇਈਏ ਕਿ ਪਾਸਪੋਰਟ ਦਫ਼ਤਰ ਵੱਲੋਂ ਭੱਜ ਗਏ ਐਨਆਰਆਈ ਲਾੜਿਆਂ ਖਿਲਾਫ਼ ਪਾਸਪੋਰਟ ਰੱਦ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਇਹ ਕਾਰਵਾਈ ਕੀਤੀ ਗਈ।

Read Also ਹੁਣ ਛੋਟੇਪੁਰ ਤੇ ਡਾ. ਗਾਂਧੀ ਨੂੰ ‘ਆਪ’ ‘ਚ ਵਾਪਸੀ ਲਈ ਕੇਜਰੀਵਾਲ ਨੇ ਕੀਤੀ ਅਪੀਲ

ਮਿਲੀ ਜਾਣਕਾਰੀ ਅਨੁਸਾਰ ਐਨਆਰਆਈ ਗੁਰਮੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਨੇ ਦੱਸਿਆ ਸਾਲ 2011 ਵਿੱਚ ਉਸਦਾ ਵਿਆਹ ਗੁਰਮੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਮਹੀਨੇ ਬਾਅਦ ਉਹ ਕੰਮ ਕਰਨ ਲਹੀ ਜਰਮਨੀ ਚਲਾ ਗਿਆ। ਸਾਲ 2012 ਵਿੱਚ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਨੇ ਜਰਮਨੀ ਵਿਖੇ ਵੀ ਵਿਆਹ ਕਰਵਾਇਆ ਹੋਇਆ ਹੈ ਅਤੇ ਉਸਦੇ ਬੱਚੇ ਵੀ ਹਨ। ਸਾਲ 2015 ਵਿੱਚ ਪ੍ਰਿਤਪਾਲ ਕੌਰ ਨੂੰ ਉਸਦੇ ਸਹੁਰੇ ਪਰਿਵਾਰ ਨੇ ਲੜਾਈ ਝਗੜਾ ਕਰਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਜਦੋਂ ਕਿ ਗੁਰਮੀਤ ਸਿੰਘ ਵਾਪਸ ਜਰਮਨੀ ਚਲਾ ਗਿਆ ਅਤੇ ਦੁਬਾਰਾ ਕਦੇ ਉਸਨੇ ਆਪਣੀ ਪਤਨੀ ਨਾਲ ਸੰਪਰਕ ਨਹੀਂ ਕੀਤਾ।

ਪ੍ਰਿਤਪਾਲ ਕੌਰ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਉਸਦਾ ਪਤੀ ਨੇਪਾਲ ਰਾਹੀਂ ਭਾਰਤ ਆਇਆ ਹੋਇਆ ਹੈ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਖਿਲਾਫ਼ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ। ਬੀਤੇ ਕੱਲ ਜਦੋਂ ਐਨਆਰਆਈ ਗੁਰਮੀਤ ਸਿੰਘ ਜਰਮਨੀ ਜਾਣ ਲਈ ਦਿੱਲੀ ਏਅਰਪੋਰਟ ਵਿਖੇ ਫਲਾਈਟ ਫੜਨ ਲੱਗਾ ਤਾਂ ਪੁਲਿਸ ਦੁਆਰਾ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸਦਾ ਪਾਸਪੋਰਟ ਰੱਦ ਕਰ ਦਿੱਤਾ। ਹੁਣ ਪੰਜਾਬ ਪੁਲਿਸ ਵਲੋਂ ਉਸ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button