Breaking NewsD5 specialEntertainmentNewsTop News

ਵਿਜੇ ਬਾਬੂ ‘ਤੇ ਲੱਗਿਆ ਅਦਾਕਾਰਾ ਨਾਲ ਜਬਰ-ਜ਼ਨਾਹ ਦਾ ਦੋਸ਼

ਮੁੰਬਈ : ਸਾਊਥ ਇੰਡਸਟਰੀ ਜਿੱਥੇ ਇੱਕ ਪਾਸੇ, ਆਏ ਦਿਨ ਨਵੇਂ ਮੁਕਾਮ ਹਾਸਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉੱਥੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦੱਖਣੀ ਭਾਰਤੀ ਫ਼ਿਲਮਾਂ ਦੀ ਇਕ ਅਦਾਕਾਰਾ ਨੇ ਫ੍ਰਾਈਡੇ ਫ਼ਿਲਮ ਹਾਊਸ ਕੰਪਨੀ ਦੇ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਬੁੱਧਵਾਰ ਨੂੰ ਫੇਸਬੁੱਕ ਪੋਸਟ ’ਚ ਇਹ ਖ਼ੁਲਾਸਾ ਕੀਤਾ ਹੈ।

Sajjan Kumar ਨੂੰ ਮਿਲੀ Bail, Congress ਦੀ ਡਿੱਗੀ ਵੱਡੀ ਵਿਕਟ, Sidhu ਦਾ ਧਮਾਕਾ | D5 Channel Punjabi

ਅਦਾਕਾਰਾ ਨੇ ਵੁਮੈਨ ਅਗੇਂਸਟ ਸੈਕਸੂਅਲ ਹਰਾਸਮੈਂਟ (ਸੈਕਸ ਸ਼ੋਸ਼ਣ ਵਿਰੁੱਧ ਔਰਤਾਂ) ਦੇ ਨਾਲ-ਨਾਲ ਫੇਸਬੁੱਕ ਅਕਾਊਂਟ ’ਚ ਆਪਣੀ ਪੋਸਟ ’ਚ ਕਿਹਾ ਕਿ ਵਿਜੇ ਬਾਬੂ ਨੇ ਬੀਤੀ 13 ਮਾਰਚ ਤੋਂ 14 ਅਪ੍ਰੈਲ ਤੱਕ ਉਨ੍ਹਾਂ ਦਾ ਕਈ ਵਾਰ ਯੋਨ ਸ਼ੋਸ਼ਣ ਕੀਤਾ। ਉਨ੍ਹਾਂ ਕਿਹਾ ਕਿ ਮੇਰੀਆਂ ਨਿੱਜੀ ਤੇ ਵਪਾਰਕ ਸਮੱਸਿਆਵਾਂ ਲਈ ਵਿਜੇ ਬਾਬੂ ਨੇ ਮੇਰੀ ਬਹੁਤ ਮਦਦ ਕੀਤੀ ਪਰ ਇਸ ਆੜ ’ਚ ਮੇਰਾ ਯੋਨ ਸ਼ੋਸ਼ਣ ਵੀ ਕੀਤਾ। ਇਸ ਤੋਂ ਪਹਿਲਾਂ ਵਿਜੇ ਬਾਬੂ ਨੇ ਮੰਗਲਵਾਰ ਨੂੰ ਆਪਣੀ ਫੇਸਬੁੱਕ ਪੋਸਟ ’ਚ ਅਦਾਕਾਰਾ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ ਸੀ।

Punjab Vidhan Sabha Scam : ਲਓ Speaker Kultar Sandhwan ਨੇ ਲੈ ਲਿਆ ਐਕਸ਼ਨ | D5 Channel Punjabi

ਜਾਣਕਾਰੀ ਅਨੁਸਾਰ ਐਰਨਾਕੁਲਮ ਦੱਖਣੀ ਪੁਲਿਸ ਨੇ ਅਦਾਕਾਰਾ ਦਾ ਬਿਆਨ ਦਰਜ ਕਰਕੇ ਫ਼ਿਲਮ ਨਿਰਮਾਤਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਵਿਜੇ ਬਾਬੂ ਅਜੇ ਵਿਦੇਸ਼ ’ਚ ਹੈ ਤੇ ਪੁਲਿਸ ਸੰਮਨ ਭੇਜ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ। ਪੁਲਿਸ ਨੇ ਉਨ੍ਹਾਂ ਵਿਰੁੱਧ ਫੇਸਬੁੱਕ ਪੋਸਟ ’ਚ ਅਦਾਕਾਰਾ ਦੇ ਨਾਂ ਦਾ ਖ਼ੁਲਾਸਾ ਕਰਨ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button