Breaking NewsD5 specialNewsSports

ਇੰਗਲੈਂਡ ਪਹੁੰਚੀਆਂ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕੇਟ ਦੀਆਂ ਟੀਮਾਂ, ਮੁੰਬਈ ਤੋਂ ਇਕੱਠੇ ਹੋਈ ਸੀ ਰਵਾਨਾ

ਲੰਡਨ : ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕੇਟ ਟੀਮਾਂ ਵੀਰਵਾਰ ਨੂੰ ਇੰਗਲੈਂਡ ਪਹੁੰਚ ਗਈਆਂ। ਭਾਰਤੀ ਪੁਰਸ਼ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇਸ ਦੇ ਬਾਅਦ ਮੇਜਬਾਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀਰਵਾਰ ਨੂੰ ਇੰਗਲੈਂਡ ਪਹੁੰਚ ਗਈ। ਪੁਰਸ਼ ਟੀਮ ਨਾਲ ਮਹਿਲਾ ਟੀਮ ਵੀ ਆਈ ਹੈ ਜੋ ਇੰਗਲੈਂਡ ਦੌਰੇ ’ਤੇ 3 ਵਨਡੇ ਅਤੇ ਇੰਨੇ ਹੀ ਟੀ20 ਦੇ ਇਲਾਵਾ ਇਕ ਟੈਸਟ ਮੈਚ ਖੇਡੇਗੀ, ਜਿਸ ਦੀ ਸ਼ੁਰੂਆਤ 16 ਜੂਨ ਤੋਂ ਬ੍ਰਿਸਟਲ ਵਿਚ ਹੋਵੇਗੀ। ਸਿਖ਼ਰ ਕਰਮ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਲੰਡਨ ਵਿਚ ਸੁਰੱਖਿਅਤ ਪਹੁੰਚਣ ਦੀ ਪੁਸ਼ਟੀ ਕਰਦੇ ਹੋਏ ਪਿੱਛੇ ਚਾਰਟਡ ਜਹਾਜ਼ ਦੀ ਤਸਵੀਰ ਨਾਲ ਟਵੀਟ ਕੀਤਾ, ‘ਫਲਾਈਟ ਉਤਰ ਗਈ।’

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਦੋਵੇਂ ਟੀਮਾਂ ਹੁਣ ਸਾਊਥੈਂਪਟਨ ਦੀ ਯਾਤਰਾ ਕਰਨਗੀਆਂ, ਜਿਸ ਵਿਚ ਉਹ ਆਪਣਾ ਜ਼ਰੂਰੀ ਇਕਾਂਤਵਾਸ ਪੂਰਾ ਕਰਨਗੀਆਂ। ਇਸ ਮਗਰੋਂ ਕੋਵਿਡ-19 ਜਾਂਚ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਰਸ਼ ਟੀਮ 18 ਜੂਨ ਤੋਂ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਇਸ ਦੇ ਬਾਅਦ ਪੁਰਸ਼ ਟੀਮ ਨਾਟਿਘੰਮ ਵਿਚ 4 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਸਾਹਮਣੇ ਹੋਵੇਗੀ। ਭਾਰਤ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ 20 ਮੈਂਬਰੀ ਟੀਮ ਨਾਲ ਪਹੁੰਚਿਆ ਹੈ। ਮਹਿਲਾ ਟੀਮ ਦਾ ਦੌਰਾ 15 ਜੁਲਾਈ ਨੂੰ ਸਮਾਪਤ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button