Breaking NewsD5 specialIndiaNewsPolitics

‘ਚੌਂਕੀਦਾਰ ਜੀ ਹੁਣ ਤਾਂ ਕੀਮਤ ਦੱਸ ਦਿਓ’, ਕਾਂਗਰਸ ਨੇ ਫਿਰ ਸ਼ੁਰੂ ਕੀਤੀ Rafale Politics

ਨਵੀਂ ਦਿੱਲੀ : ਰਾਫੇਲ ਲੜਾਕੂ ਜਹਾਜ਼ ਦਾ ਕਾਂਗਰਸ ਪਾਰਟੀ ਨਾਲ ਪੁਰਾਣਾ ਨਾਤਾ ਹੈ। ਇਹ ਉਹ ਹੀ ਮੁੱਦਾ ਹੈ ਜਿਸਦਾ ਇਸਤੇਮਾਲ ਚੋਣਾਂ ‘ਚ ਮੋਦੀ ਸਰਕਾਰ ਨੂੰ ਘੇਰਨ ਲਈ ਕੀਤਾ ਗਿਆ। ਹੁਣ ਇੱਕ ਵਾਰ ਫਿਰ ਕਾਂਗਰਸ ਨੇ ਰਾਫੇਲ ਨੂੰ ਹਥਿਆਰ ਬਣਾਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਸਰਕਾਰ ਤੋਂ ਸਵਾਲ ਪੁੱਛੇ ਹਨ। ਦਿਗਵਿਜੇ ਸਿੰਘ ਨੇ ਲਿਖਿਆ ਕਿ ਆਖਿਰ ਰਾਫੇਲ ਜ਼ਹਾਜ਼ ਆ ਗਿਆ, 126 ਰਾਫੇਲ ਖਰੀਦਣ ਦਾ ਫੈਸਲਾ 2012 ‘ਚ UPA ਨੇ ਕੀਤਾ ਸੀ, ਜਿਸ ਵਿਚੋਂ 18 ਰਾਫੇਲ ਛੱਡ ਕੇ ਹੋਰ ਸਾਰਿਆਂ ਨੂੰ HAL ਦੁਆਰਾ ਭਾਰਤ ‘ਚ ਬਣਾਇਆ ਜਾਣਾ ਸੀ।

🔴 LIVE 🔴 ਕਾਂਗਰਸ ਹਾਈਕਮਾਨ ਨੇ ਖਿੱਚੀ ਤਿਆਰੀ || ਸਿੱਧੂ ਦੀ ਹੋਵੇਗੀ ਪੰਜਾਬ ‘ਚ ਸਰਦਾਰੀ | Call- 0175-5000156

ਇਹ ਭਾਰਤ ਦੇ ਆਤਮ ਨਿਰਭਰ ਹੋਣ ਦਾ ਸਬੂਤ ਸੀ, ਇੱਕ ਰਾਫੇਲ ਦੀ ਕੀਮਤ 746 ਕਰੋੜ ਰੁਪਏ ਤੈਅ ਕੀਤੀ ਗਈ ਸੀ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਫ਼ਰਾਂਸ ਦੇ ਨਾਲ ਮੋਦੀ ਜੀ ਨੇ ਬਿਨ੍ਹਾਂ ਰੱਖਿਆ ਅਤੇ ਵਿੱਤੀ ਮੰਤਰਾਲੇ ਕੈਬਨਿਟ ਕਮੇਟੀ ਦੀ ਮਨਜ਼ੂਰੀ ਦੇ ਨਵਾਂ ਸਮਝੌਤਾ ਕਰ ਲਿਆ ਅਤੇ ਐੱਚ. ਏ. ਐੱਲ. ਦਾ ਹੱਕ ਮਾਰ ਕੇ ਨਿੱਜੀ ਕੰਪਨੀ ਨੂੰ ਦੇਣ ਦਾ ਸਮਝੌਤਾ ਕਰ ਲਿਆ। ਰਾਸ਼ਟਰੀ ਸੁਰੱਖਿਆ ਨੂੰ ਅਣਦੇਖੀ ਕਰ ਕੇ 126 ਰਾਫੇਲ ਖਰੀਦਣ ਦੀ ਬਜਾਏ ਸਿਰਫ 36 ਖਰੀਦਣ ਦਾ ਫੈਸਲਾ ਲੈ ਲਿਆ ਗਿਆ।

ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ

ਕਾਂਗਰਸ ਨੇਤਾ ਨੇ ਇੱਕ ਹੋਰ ਟਵੀਟ ‘ਚ ਲਿਖਿਆ ਕਿ ਰਾਫੇਲ ਦੀ ਕੀਮਤ ਕਾਂਗਰਸ ਸਰਕਾਰ ਨੇ 746 ਕਰੋੜ ਤੈਅ ਕੀਤੀ ਸੀ, ਪਰ ‘ਚੌਂਕੀਦਾਰ’ ਕਈ ਵਾਰ ਸੰਸਦ ਵਿਚ ਅਤੇ ਸੰਸਦ ਦੇ ਬਾਹਰ ਵੀ ਮੰਗ ਕਰਨ ਦੇ ਬਾਵਜੂਦ ਅੱਜ ਤਕ ਇਕ ਰਾਫੇਲ ਕਿੰਨੇ ਵਿਚ ਖਰੀਦਿਆ ਹੈ, ਦੱਸਣ ਤੋਂ ਬੱਚ ਰਹੇ ਹਨ। ਕਿਉਂ? ਕਿਉਂਕਿ ਚੌਕੀਦਾਰ ਜੀ ਦੀ ਚੋਰੀ ਉਜਾਗਰ ਹੋ ਜਾਵੇਗੀ!! ‘ਚੌਕੀਦਾਰ’ ਜੀ ਹੁਣ ਤਾਂ ਕੀਮਤ ਦੱਸ ਦਿਓ!!ਦਿਗਵਿਜੇ ਇੱਥੇ ਨਹੀਂ ਰੁਕੇ ਉਨ੍ਹਾਂ ਨੇ ਅੱਗੇ ਲਿਖਿਆ ਕਿ ਰਾਸ਼ਟਰੀ ਸੁਰੱਖਿਆ ਦਾ ਮੁਲਾਂਕਣ ਕਰਦੇ ਹੋਏ ਰੱਖਿਆ ਮੰਤਰਾਲੇ ਨੇ 126 ਰਾਫੇਲ ਖਰੀਦਣ ਦੀ ਸਿਫਾਰਿਸ਼ ਕੀਤੀ ਸੀ, ਜੋ UPA ਨੇ ਸਵੀਕਾਰ ਕਰਕੇ ਸਹਿਮਤੀ ਦਿੱਤੀ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਹੁਣ ਮੋਦੀ ਜੀ ਨੇ 126 ਦੀ ਬਜਾਏ 36 ਰਾਫੇਲ ਖਰੀਦਣ ਦਾ ਫੈਸਲਾ ਕਿਉਂ ਲਿਆ? ਇਹ ਪੁੱਛਣ ‘ਤੇ ਵੀ ਕੋਈ ਜਵਾਬ ਨਹੀਂ। ਕੀ ਮੋਦੀ ਜੀ ਨੇ ਰਾਸ਼ਟਰੀ ਸੁਰੱਖਿਆ ਦੇ ਨਾਲ ਸਮੱਝੌਤਾ ਨਹੀਂ ਕੀਤਾ ? ਉਨ੍ਹਾਂ ਨੇ ਅੱਗੇ ਲਿਖਿਆ ਕਿ ਜੇਕਰ ਅਸੀ ਇਨ੍ਹਾਂ ਪ੍ਰਸ਼ਨਾਂ ਦਾ ਜਵਾਬ ਮੰਗਦੇ ਹਾਂ ਤਾਂ ਮੋਦੀ ਜੀ ਦੀ ਟਰੋਲ ਆਰਮੀ ਅਤੇ ਉਨ੍ਹਾਂ ਦੇ “ਕਠਪੁਤਲੀ” ਮੀਡੀਆ ਐਂਕਰ ਸਾਨੂੰ ਦੇਸ਼ਧ੍ਰਹੀ ਦੱਸਦੇ ਹਨ! ਕੀ ਲੋਕਤੰਤਰੀ ਵਿਵਸਥਾ ‘ਚ ਵਿਰੋਧੀ ਪੱਖ ਨੂੰ ਪ੍ਰਸ਼ਨ ਪੁੱਛਣ ਦਾ ਅਧਿਕਾਰ ਨਹੀਂ ਹੈ ?

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button