Breaking NewsD5 specialInternationalNewsTop News

ਅਸਮਾਨੀ ਬਿਜਲੀ ਦਾ ਵਿਸ਼ਵ ਰਿਕਾਰਡ : ਲੱਗਭੱਗ 769 ਕਿਲੋਮੀਟਰ ਦੂਰ ਤੱਕ ਪਈ ਲਿਸ਼ਕੋਰ

ਨਿਊਯਾਰਕ : ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਯੂ.ਐੱਮ.ਓ.) ਨੇ ਤਿੰਨ ਅਮਰੀਕੀ ਰਾਜਾਂ ‘ਚ 2020 ਵਿਚ ਲਗਭਗ 769 ਕਿਲੋਮੀਟਰ ਦੂਰ ਤੱਕ ਜਾਂ ਲੰਡਨ ਤੋਂ ਜਰਮਨੀ ਦੇ ਸ਼ਹਿਰ ਹੈਂਬਰਗ ਵਿਚਾਲੇ ਦੂਰੀ ਦੇ ਬਰਾਬਰ ਬਿਜਲੀ ਚਮਕਣ ਦੀ ਘਟਨਾ ਨੂੰ ਇਕ ਰਿਕਾਰਡ ਦੇ ਰੂਪ ਵਿਚ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਅੰਤਰ ਸਰਕਾਰੀ ਏਜੰਸੀ ਦੇ ਮਾਹਿਰਾਂ ਨੇ ਦੱਸਿਆ ਕਿ 29 ਅਪ੍ਰੈਲ, 2020 ਨੂੰ ਬਿਜਲੀ ਦੀ ਚਮਕ ਦੱਖਣੀ ਅਮਰੀਕਾ ਵਿਚ ਮਿਸੀਸਿਪੀ, ਲੁਈਸਿਆਨਾ ਅਤੇ ਟੈਕਸਾਸ ਵਿਚ ਪੂਰੇ 769 ਕਿਲੋਮੀਟਰ ਜਾਂ 47 . 2 ਮੀਲ ਤੱਕ ਫੈਲੀ ਦੇਖੀ ਗਈ । ਡਬਲਿਯੂ.ਐੱਮ.ਓ.ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ਇਹ ਅਮਰੀਕਾ ‘ਚ ਨਿਊਯਾਰਕ ਸ਼ਹਿਰ ਤੇ ਕੋਲੰਬਸ ਓਹੀਓ ਵਿਚਾਲੇ ਜਾਂ ਲੰਡਨ ਅਤੇ ਜਰਮਨੀ ਸ਼ਹਿਰ ਹੈਂਬਰਗ ਵਿਚਕਾਰ ਦੀ ਦੂਰੀ ਦੇ ਬਰਾਬਰ ਹੈ।

BIG News : ਬਾਦਲਾਂ ਨੂੰ ਵੱਡਾ ਝਟਕਾ, ਵੱਡੇ ਲੀਡਰ ਨੇ ਛੱਡਿਆ ਸਾਥ, ਸਿਆਸਤ ’ਚ ਘਮਾਸਾਣ | D5 Channel Punjabi

ਨੋਟ ‘ਚ ਕਿਹਾ ਗਿਆ ਹੈ ਕਿ 18 ਜੂਨ , 2020 ਨੂੰ ਉਰੁਗਵੇ ਤੇ ਉੱਤਰੀ ਅਰਜਨਟੀਨਾ ਚ ਗਰਜ ਦੇ ਨਾਲ ਅਸਮਾਨ ਵਿਚ ਬਿਜਲੀ 17 . 1 ਸੈਕੰਡ ਤੱਕ ਚਮਕਦੀ ਰਹੀ ਅਤੇ ਇਹ ਰਿਕਾਰਡ ਉੱਤਰੀ ਅਰਜਨਟੀਨਾ ਚ 4 ਮਾਰਚ , 2019 ਨੂੰ ਬਣਾਏ ਗਏ ਪਿਛਲੇ ਰਿਕਾਰਡ ਦੇ ਮੁਕਾਬਲੇ ਵਿਚ 0 . 37 ਸੈਕੰਡ ਜ਼ਿਆਦਾ ਸੀ । ਇਸ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਦੀ ਅਸਮਾਨੀ ਬਿਜਲੀ ਦੀ ਲੰਬਾਈ 31 ਅਕਤੂਬਰ , 2018 ਨੂੰ ਦੱਖਣੀ ਬ੍ਰਾਜ਼ੀਲ ਦੇ ਪਿਛਲੇ ਰਿਕਾਰਡ ਨਾਲੋਂ ਲਗਭਗ 60 ਕਿਲੋਮੀਟਰ ਜ਼ਿਆਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button