Breaking NewsD5 specialIndiaNewsSports

ਇਸ ਭਾਰਤੀ ਬੱਲੇਬਾਜ਼ ਨੇ ਕੋਚ ਨੂੰ ਕੱਢੀਆਂ ਗਾਲਾਂ, ਕੀਤਾ ਟੀਮ ਤੋਂ ਬਾਹਰ !

ਨਵੀਂ ਦਿੱਲੀ : ਭਾਰਤ ਲਈ 13 ਵਨਡੇ ਅਤੇ 9 ਟੀ 20 ਮੈਚ ਖੇਡਣ ਵਾਲੇ ਅਸ਼ੋਕ ਡਿੰਡਾ ਨੂੰ ਬੰਗਾਲ ਦੀ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਸ਼ੋਕ ਡਿੰਡਾ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਬੰਗਾਲ ਦੇ ਬੱਲੇਬਾਜ਼ੀ ਕੋਚ ਰਣਦੇਬ ਬੋਸ ਨਾਲ ਭੱਦੀ ਸ਼ਬਦਾਵਲੀ ‘ਚ ਗੱਲ ਕੀਤੀ ਹੈ। ਦੱਸ ਦਈਏ ਕਿ ਅਸ਼ੋਕ ਡਿੰਡਾ ਨੇ ਭਾਰਤ ਲਈ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਸਾਲ 2013 ‘ਚ ਖੇਡਿਆ ਸੀ।  ਘਟੀਆ ਪ੍ਰਦਰਸ਼ਨ ਦੇ ਕਾਰਨ ਅਸ਼ੋਕ ਡਿੰਡਾ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਇਸ ਵਾਰ ਹੋਈ ਆਈਪੀਐਲ 2020 ਦੀ ਨੀਲਾਮੀ ਵਿੱਚ ਵੀ ਡਿੰਡਾ ਨੂੰ ਕਿਸੇ ਵੀ ਫਰੈਂਚਾਈਜੀ ਨੇ ਨਹੀਂ ਖਰੀਦਿਆ। ਬੱਲੇਬਾਜ਼ੀ ਕੋਚ ਦੇ ਨਾਲ ਦੁਰਵਿਵਹਾਰ ਕਰਨ ‘ਤੇ ਬੰਗਾਲ ਕ੍ਰਿਕੇਟ ਐਸੋਸੀਏਸ਼ਨ ਨੇ ਬੈਠਕ ਬੁਲਾਈ ਅਤੇ ਡਿੰਡਾ ‘ਤੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਬੰਗਾਲ ਦੀ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ। ਜਾਣਕਾਰੀ ਮੁਤਾਬਕ ਬੰਗਾਲ ਕ੍ਰਿਕੇਟ ਐਸੋਸੀਏਸ਼ਨ ਦੀ ਬੈਠਕ ‘ਚ ਅਸ਼ੋਕ ਡਿੰਡਾ ਨੂੰ ਰਣਦੇਬ ਬੋਸ ਤੋਂ ਮਾਫੀ ਮੰਗਣ ਲਈ ਬੋਲਿਆ ਗਿਆ ਪਰ ਡਿੰਡਾ ਨੇ ਮਾਫੀ ਮੰਗਣ ਤੋਂ ਮਨਾ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button