Breaking NewsD5 specialEntertainmentNews

ਅਮਿਤਾਭ ਦੇ ਨਾਲ ਫਿਰ ਤੋਂ ਕੰਮ ਕਰਨਾ ਸਨਮਾਨ ਦੀ ਗੱਲ : Deepika Padukone

ਮੁੰਬਈ : ਬਾਲੀਵੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਕੰਮ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੁੰਦੀ ਹੈ। ਦੀਪਿਕਾ ਪਾਦੂਕੋਣ ਨੇ ਅਮਿਤਾਭ ਬੱਚਨ ਦੇ ਨਾਲ ਫਿਲਮ ਪੀਕੂ ‘ਚ ਕੰਮ ਕੀਤਾ ਸੀ। ਦੀਪਿਕਾ ‘ਤੇ ਅਮਿਤਾਭ ਇੱਕ ਵਾਰ ਫਿਰ ਤੋਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਦੋਵੇਂ ਹਾਲੀਵੁਡ ਫਿਲਮ ‘ਦ ਇੰਟਰਨ’ ਦੇ ਹਿੰਦੀ ਰੀਮੇਕ ‘ਚ ਲੀਡ ਕਿਰਦਾਰ ਨਿਭਾਉਣਗੇ। ਨਾਲ ਹੀ ਦੀਪਿਕਾ ਨੇ ਪੋਸਟ ਦੇ ਜ਼ਰੀਏ ਦੱਸਿਆ ਕਿ ਫਿਲਮ ‘ਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਵੀ ਨਜ਼ਰ ਆਉਣ ਵਾਲੇ ਹਨ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਫਿਲਮ ਦੇ ਪਹਿਲੇ ਪੋਸਟਰ ‘ਚ ਦੀਪਿਕਾ ਪਾਦੂਕੋਣ ‘ਤੇ ਅਮਿਤਾਭ ਬੱਚਨ ਦਾ ਪਰਛਾਵਾਂ ਦਿਖਾਈ ਦੇ ਰਿਹਾ ਹੈ। ਨਾਲ ਹੀ ਬੈਕਗ੍ਰਾਊਡ ਇੱਕਦਮ ਪੀਲੇ ਰੰਗ ਦਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਲਿਖਿਆ, ‘ਸਭ ਤੋਂ ਖਾਸ ਕੋ-ਸਟਾਰ ਅਮਿਤਾਭ ਬੱਚਨ ਦੇ ਨਾਲ ਫਿਰ ਤੋਂ ਕੰਮ ਕਰਨਾ ਬਹੁਤ ਸਨਮਾਨ ਦੀ ਗੱਲ ਹੁੰਦੀ ਹੈ। ਹਾਲੀਵੱਡ ਫਿਲਮ ਦੇ ਭਾਰਤੀ ਰੀਮੇਕ ‘ਚ ਤੁਹਾਡਾ ਸਵਾਗਤ ਹੈ ਅਮਿਤਾਭ ਬੱਚਨ’। ਇਸ ਫਿਲ਼ਮ ਨੂੰ ਅਮਿਤ ਸ਼ਰਮਾ ਨਿਰਦੇਸ਼ਿਤ ਕਰਨਗੇ। ਸੁਨੀਲ ਖੇਤਰਪਾਲ ‘ਤੇ ਦੀਪਿਕਾ ਪਾਦੂਕੋਣ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਇਸ ਫਿਲਮ ‘ਚ ਪਹਿਲਾਂ ਰਿਸ਼ੀ ਕਪੂਰ ਕੰਮ ਕਰਨ ਵਾਲੇ ਸੀ ਪਰ ਪਿਛਲੇ ਸਾਲ ਅਪ੍ਰੈਲ ‘ਚ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

 

View this post on Instagram

 

A post shared by Deepika Padukone (@deepikapadukone)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button