Breaking NewsD5 specialNewsPoliticsPunjab

ਸਿੱਧੂ ਦੇ ਮਹਿਕਮੇ ‘ਚ ਭ੍ਰਿਸ਼ਟਾਚਾਰ ਜ਼ੋਰਾਂ ‘ਤੇ, ਔਖੇ ਹੋਏ ਅਫ਼ਸਰ ਛੱਡ ਰਹੇ ਨੇੇ ਕੁਰਸੀਆਂ (ਵੀਡੀਓ)

ਨਾਭਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ ਅਤੇ ਉਹ ਦਾਅਵੇ ਕਰਦੇ ਰਹਿੰਦੇ ਨੇ ਕਿ ਉਹਨੇ ਨੇ ਆਪਣੇ ਵਿਭਾਗ ‘ਚੋਂ ਭ੍ਰਿਸ਼ਟਾਚਾਰ ਨੂੰ ਨੱਥ ਪਾ ਲਈ ਲਈ ਹੈ। ਹੁਣ ਸਿੱਧੂ ਦੇ ਵਿਭਾਗ ਦੀ ਵੱਡੀ ਖਬਰ ਸਾਹਮਣੇ ਆਈ ਹੈ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਕੈਬਨਿਟ ਮੰਤਰੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਲਕੇ ‘ਚੋਂ ਸਾਹਮਣੇ ਆਇਆ ਹੈ। ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨਾਭਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਕੇਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਅਤੇ ਲਿਖਤੀ ਅਸਤੀਫਾ ਉਸ ਨੇ ਆਪਣੇ ਅਧਿਕਾਰੀ ਭੇਜ ਨੂੰ ਦਿੱਤਾ ਹੈ।

Read Also ਰਾਹੁਲ ਸਾਹਮਣੇ ਨਵਜੋਤ ਸਿੰਘ ਸਿੱਧੂ ਨੂੰ ਦਿਖਾਈ ‘ਔਕਾਤ’ !

ਇਸ ਮੌਕੇ ‘ਤੇ ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਉਸ ਨੂੰ ਕੰਮ ਕਰਨ ਲਈ ਵੱਡੇ ਅਧਿਕਾਰੀਆਂ ਦੀ ਖਾਤਰਦਾਰੀ ਕਰਨੀ ਪੈਂਦੀ ਹੈ। ਇਸ ਲਈ ਉਨ੍ਹਾਂ ਦਾ ਜਮੀਰ ਉਨ੍ਹਾ ਨੂੰ ਇਹ ਕਰਨ ਲਈ ਇਜਾਜ਼ਤ ਨਹੀਂ ਦਿੰਦਾ ਅਤੇ ਉਨ੍ਹਾਂ ਨੇ ਰਾਜਨੀਤਿਕ ਦਬਾਅ ਹੋਣ ਦੇ ਇਲਜ਼ਾਮ ਵੀ ਲਗਾਏ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਲੋਂ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਅਸਤੀਫ਼ਾ ਦੇਣ ‘ਤੇ ਸਿੱਧੂ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠਣੇ ਲਾਜ਼ਮੀ ਹਨ। ਦੱਸ ਦੀਏ ਪਹਿਲਾਂ ਵੀ ਨਵਜੋਤ ਸਿੱਧੂ ਵਲੋਂ ਨਾਭਾ ਨਗਲ ਦੇ ਪ੍ਰਧਾਨ ਰਜਨੀਸ਼ ਸੈਂਟੀ ਨੂੰ ਕਰੋੜਾਂ ਰੁਪਏ ਦੇ ਘਪਲੇ ਦੇ ਇਲਜ਼ਾਮਾਂ ਕਾਰਨ ਮੁਅੱਤਲ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button