Breaking NewsD5 specialNewsPunjab

ਪਟਿਆਲੇ ਜ਼ਿਲ੍ਹੇ ‘ਚ 10 ਕੋਵਿਡ ਪੌਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿਚ 10 ਕੋਵਿਡ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1124 ਸੈਂਪਲਾ ਵਿਚੋ 217 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 206 ਨੈਗੇਟਿਵ ਅਤੇ 11 ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ ਜਿਨ੍ਹਾਂ ਵਿਚੋ ਇੱਕ ਕੋਵਿਡ ਪੌਜ਼ੀਟਿਵ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ। ਬਾਕੀ ਸੈਂਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਪੌਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇਂ ਦੱਸਿਆ ਕਿ ਪੌਜ਼ੀਟਿਵ ਆਏ ਕੇਸਾਂ ਵਿਚੋ ਤਿੰਨ ਬਾਹਰੀ ਰਾਜ ਤੋਂਂ ਆਉਣ ਵਾਲੇ ਹਨ, ਤਿੰਨ ਪੌਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹਨ। ਏਰੀਏ ਵਾਈਜ 6 ਪਟਿਆਲਾ ਸ਼ਹਿਰ, 2 ਬਲਾਕ ਭਾਦਸੋਂ, ਇੱਕ ਰਾਜਪੁਰਾ ਅਤੇ ਇੱਕ ਨਾਭਾ ਨਾਲ ਸਬੰਧਤ ਹਨ।

CM Captain Amarinder Singh | ਮੁੱਖ ਮੰਤਰੀ ਕੈਪਟਨ LIVE, ਗੰਭੀਰ ਹਾਲਾਤ

ਪਟਿਆਲਾ ਦੇ ਭੁਪਿੰਦਰਾ ਨਗਰ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ ਪਿਓ ਪੁੱਤ 35 ਸਾਲਾ ਵਿਅਕਤੀ ਅਤੇ 14 ਸਾਲਾ ਲੜਕਾ ਜੋ ਕਿ ਲਖਨਊ ਤੋੋ ਵਾਪਸ ਆਏ ਸਨ, ਦੀ ਕੋਵਿਡ ਜਾਂਚ ਪੌਜ਼ੀਟਿਵ ਪਾਈ ਗਈ ਹੈ। ਦਿੱਲੀ ਤੋਂ ਮੁੜਿਆ ਸੰਤ ਇੰਨਕਲੈਵ ਵਿਚ ਰਹਿਣ ਵਾਲਾ 41 ਸਾਲਾ ਯੁਵਕ, ਰਾਜਿੰਦਰਾ ਹਸਪਤਾਲ ਵਿਚ ਦਾਖਲ ਪੁਰਾਨਾ ਬਿਸ਼ਨ ਨਗਰ ਦੀ ਰਹਿਣ ਵਾਲੀ 37 ਸਾਲਾ ਔਰਤ, ਬੀਰ ਸਿੰਘ ਧੀਰ ਸਿੰਘ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਯੁਵਕ, ਸੰਧੂ ਕਾਲੋਨੀ ਦੀ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਸਟਾਫ ਨਰਸ ਦੀ ਆਸਾਮੀ ਤੇ ਤੈਨਾਤ ਹੈ।

CCTV | ਲੁਟੇਰਿਆਂ ‘ਤੇ ਭਾਰੀ ਪਿਆ ਸੂਰਮਾ ਸਰਦਾਰ | ਫੇਰ ਜੋ ਹੋਇਆ ਤੁਸੀਂ ਆਪ ਹੀ ਵੇਖੋ

ਨਾਭਾ ਦੇ ਕਰਤਾਰਪੁਰਾ ਮੁਹੱਲੇ ਵਿਚ ਰਹਿਣ ਵਾਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ 32 ਸਾਲਾ ਵਿਅਕਤੀ , ਪਿੰਡ ਹਸਨਪੁਰ ਬਲਾਕ ਰਾਜਪੁਰਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਅਤੇ ਪਿੰਡ ਰਾਮਗੜ ਬਲਾਕ ਭਾਦਸੋਂ ਦੇ ਰਹਿਣ ਵਾਲੇ 36 ਸਾਲਾ ਮਾਂ ਅਤੇ 10 ਸਾਲਾ ਉਸ ਦਾ ਲੜਕਾ ਜੋ ਕਿ ਬੀਤੇ ਦਿਨੀਂ ਓਟ ਕਲੀਨਿਕ ਵਿਚੋ ਦਵਾਈ ਲੈ ਰਹੇ ਕੋਵਿਡ ਪੌਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਸਨ ਵੀ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਦਾਖਲ ਪਿੰਡ ਕਾਂਜਲਾ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ 37 ਸਾਲਾ ਔਰਤ ਵੀ ਕੋਵਿਡ ਪੌਜ਼ੀਟਿਵ ਪਾਈ ਗਈ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਹਨਾਂ ਪੌਜ਼ੀਟਿਵ ਕੇਸਾਂ ਨੂੰ ਨਵੀ ਪੋਲਿਸੀ ਤਹਿਤ ਬਿਨ੍ਹਾਂ ਫਲੂ ਲੱਛਣ ਵਾਲੇ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਨਾ ਹੋਣ ਤੇਂ ਕੋਵਿਡ ਕੇਅਰ ਸੈਂਟਰ ਅਤੇ ਫਲੂ ਲੱਛਣਾ ਵਾਲੇ ਮਰੀਜਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

Cancer | ਕੈਂਸਰ ਦਾ ਸਫ਼ਲ ਇਲਾਜ, ਆਹ ਡਾਕਟਰ ਮਰੀਜ਼ਾਂ ਲਈ ਰੱਬ ਐ | ਨਾੜੀਆਂ ਬਲੋਕ ਤੇ ਹੋਰ ਬਿਮਾਰੀਆਂ ਦਾ ਇਲਾਜ

ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੌਜ਼ੀਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਡਾ. ਮਲਹੋਤਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਆਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਮੈਰੀਟੋਰੀਅਸ ਸਕੂਲ ਵਿੱਚ ਬਣਾਇਆ। ਕੋਵਿਡ ਕੇਅਰ ਸੈਂਟਰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਅੱਜ ਨਵੀਂ ਪੋਲਿਸੀ ਤਹਿਤ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚੋ ਬਿਨ੍ਹਾਂ ਫਲੂ ਲੱਛਣ ਵਾਲੇ 25 ਕੋਵਿਡ ਪੌਜ਼ੀਟਿਵ ਮਰੀਜਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਦੋ ਮਰੀਜ ਜਿਹਨਾਂ ਵਿਚੋ ਇੱਕ ਰਾਜਪੁਰਾ ਅਤੇ ਇੱਕ ਸ਼ਤੁਰਾਣਾ ਬਲਾਕ ਦਾ ਰਹਿਣ ਵਾਲਾ ਹੈ ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 127 ਹੋ ਗਈ ਹੈ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 278 ਸੈਂਪਲ ਲਏ ਗਏ ਹਨ।

CM Captain Amarinder Singh | ਮੁੱਖ ਮੰਤਰੀ ਕੈਪਟਨ LIVE, ਗੰਭੀਰ ਹਾਲਾਤ

ਜਿਹਨਾਂ ਵਿਚੋ ਪੌਜ਼ੀਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 13680 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਪੌਜ਼ੀਟਿਵ ਪਟਿਆਲਾ 181 ਕੋਵਿਡ ਪੌਜ਼ੀਟਿਵ,12295 ਨੈਗਟਿਵ ਅਤੇ 1186 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜੀਟਿਵ ਕੇਸਾਂ ਵਿੱਚੋਂ ਤਿੰਨ ਪੌਜ਼ੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 127 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 51 ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button