Breaking NewsD5 specialNewsPunjab

Big Breaking-ਕੈਪਟਨ ਸਰਕਾਰ ਦਾ ਵੱਡਾ ਐਲਾਨ, ਪੰਜਾਬ ‘ਚ ਫ਼ਿਰ ਵਧਾਇਆ ਕਰਫ਼ਿਊ

ਚੰਡੀਗੜ੍ਹ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਦੇਸ਼ ‘ਚ ਲੱਗੇ ਕਰਫਿਊ ਅਤੇ ਲਾਕਡਾਊਨ ਦੀ ਮਿਆਦ ਹੁਣ ਤਿੰਨ ਮਈ ਤੱਕ ਵਧਾ ਦਿੱਤੀ ਹੈ। ਪਹਿਲਾਂ ਸੂਬੇ ‘ਚ ਕਰਫਿਊ ਅਤੇ ਲਾਕਡਾਊਨ ਦੀ ਮਿਆਦ 14 ਅਪ੍ਰੈਲ ਸੀ। ਵਿੱਚ ਵਿੱਚ ਇਸਨੂੰ ਇੱਕ ਮਈ ਤੱਕ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਜਿਵੇਂ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਤਿੰਨ ਮਈ ਤੱਕ ਲਾਕਡਾਊਨ ਰੱਖਣ ਦੀ ਘੋਸ਼ਣਾ ਕੀਤੀ ਤਾਂ ਪੰਜਾਬ ਸਰਕਾਰ ਨੇ ਵੀ ਮਿਆਦ ਵਧਾ ਕੇ ਤਿੰਨ ਮਈ ਤੱਕ ਕਰ ਦਿੱਤੀ।

Big Breaking-ਕੈਪਟਨ ਸਰਕਾਰ ਦਾ ਵੱਡਾ ਐਲਾਨ, ਪੰਜਾਬ ‘ਚ ਫ਼ਿਰ ਵਧਾਇਆ ਕਰਫ਼ਿਊ

ਨਾਲ ਹੀ ਕੈਪਟਨ ਨੇ ਦੇਸ਼ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਬੁਲਾਰੇ ਅਨੁਸਾਰ ਕਰਫਿਊ ਵਧਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਤਾਂ ਕਿ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕਣਕ ਦੀ ਕਟਾਈ / ਖਰੀਦ ਦੇ ਸੀਜਨ ‘ਚ ਮੰਡੀਆਂ ‘ਚ ਭੀੜ ਤੋਂ ਵੀ ਬਚਾ ਜਾ ਸਕੇ। ਮੁੱਖਮੰਤਰੀ ਨੇ ਕਿਹਾ ਕਿ ਬੰਦਿਸ਼ਾਂ ਬਹੁਤ ਜ਼ਰੂਰੀ ਹਨ ਤਾਂ ਕਿ ਮੈਡੀਕਲ ਢਾਂਚੇ ‘ਤੇ ਉਸਦੀ ਸਮਰੱਥਾ ਤੋਂ ਜਿਆਦਾ ਬੋਝ ਨਾ ਪੈ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button