Breaking NewsInternationalNews

ਸਕੂਲੀ ਬੱਸ ਨਾਲ ਟਕਰਾਇਆ ਸੈਮੀਟਰੇਲਰ, 2 ਹਲਾਕ

ਡਾਊਨਜ਼ : ਡਾਊਨਜ਼ ਵਿੱਚ ਇੱਕ ਸਕੂਲੀ ਬਾਸਕਟਬਾਲ ਟੀਮ ਨੂੰ ਲਿਜਾ ਰਹੀ ਬੱਸ ਅਤੇ ਸੈਮੀਟਰੇਲਰ ਵਿਚਕਾਰ ਭਿਆਨਕ ਟੱਕਰ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਡਾਊਨਜ਼ ਦੇ ਇੰਟਰਸਟੇਟ 74 ਉੱਤੇ ਗਲਤ ਦਿਸ਼ਾ ਵਲੋਂ ਆ ਰਹੇ ਸੈਮੀਟਰੇਲਰ ਨੇ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੈਮੀਟਰੇਲਰ ਦੇ ਚਾਲਕ ਅਤੇ ਬੱਸ ‘ਚ ਸਵਾਰ ਬਾਸਕਟਬਾਲ ਟੀਮ ਦੇ ਵਲੰਟੀਆਰ 72 ਸਾਲਾ ਚਾਰਲਸ ਕੈਬਰੇਟਰੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

Read Also ਦੋ ਦਰਜਨ ਵਿਅਕਤੀਆਂ ਲਈ ਕਾਲ ਬਣੀ ਪਹਿਲੀ ਧੁੰਦ, ਆਪਸ ‘ਚ ਟਕਰਾਈਆਂ ਕਈ ਗੱਡੀਆਂ

ਇਲੀਨੌਇਸ ਸਟੇਟ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨੌਰਮਲ ਵੈਸਟ ਹਾਈ ਸਕੂਲ ਦੀ ਬਾਸਕਟਬਾਲ ਦੀ ਟੀਮ ਇੱਕ ਖੇਡ ਮੁਕਾਬਲੇ ਵਿੱਚ ਹਿੱਸਾ ਲੈਕੇ ਪਰਤ ਰਹੀ ਸੀ। ਇਸ ਹਾਦਸੇ ਵਿੱਚ ਟੀਮ ਦੇ ਕੋਚ ਅਤੇ ਬੱਸ ਡਰਾਇਵਰ ਸਮੇਤ 8 ਵਿਦਿਆਰਥਣਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ।ਮੌਕੇ ਉੱਪਰ ਪਹੁੰਚੇ ਅਧਿਕਾਰੀਆਂ ਵਲੋਂ ਜ਼ਖਮੀਆਂ ਨੂੰ ਤੁਰੰਤ ਐਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ। ਜਿਥੇ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button