NewsBreaking NewsIndia

ਨੌਜਵਾਨ ਤੋਂ 2.5 ਲੱਖ ਰੁਪਏ ਖੋਹ, ਮੋਟਰ ਸਾਇਕਲ ਸਵਾਰ ਬਦਮਾਸ਼ਾਂ ਨੇ ਸੜਕ ‘ਤੇ ਘਸੀਟਿਆ

ਹਾਜੀਪੁਰ : ਬਿਹਾਰ ਦੇ ਹਾਜੀਪੁਰ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਹੈ। ਮੋਟਰ ਸਾਇਕਲ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਤੋਂ ਲੋਨ ਦੇ 2.5 ਲੱਖ ਰੁਪਏ ਖੌਹ ਲਏ ਅਤੇ ਨੌਜਵਾਨ ਨੂੰ ਸੜਕ ‘ਤੇ ਘਸੀਟਿਆ। ਬਦਮਾਸ਼ ਪੈਸੇ ਲੈ ਕੇ ਭੱਜ ਰਹੇ ਸਨ।

Read Also ਅੰਮ੍ਰਿਤਸਰ ‘ਚ ਲੁੱਟ ਦੀਆਂ Live ਤਸਵੀਰਾਂ, ਲੁਟੇਰਿਆਂ ਨੇ ਹਵਾ ‘ਚ ਉੱਡਾ ਦਿੱਤੀ ਔਰਤ (ਵੀਡੀਓ)

ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਅਤੇ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰ ਸਾਇਕਲ ਤੇਜ਼ ਰਫਤਾਰ ‘ਚ ਨੌਜਵਾਨ ਨੂੰ ਸੜਕ ‘ਤੇ ਘਸੀਟਦੇ ਹੋਏ ਲੈ ਕੇ ਜਾ ਰਹੇ ਸਨ। ਬਦਮਾਸ਼ਾਂ ਨੇ ਕਰੀਬ 100 ਮੀਟਰ ਤੱਕ ਮੋਟਰ ਸਾਇਕਲ ‘ਤੇ ਨੌਜਵਾਨ ਨੂੰ ਸੜਕ ‘ਤੇ ਘਸੀਟਿਆ।

ਮੌਕੇ ਤੇ ਪੁਲਿਸ ਨੇ ਪੁੱਜ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੱਸਦੇਈਏ ਕਿ ਇਹ ਘਟਨਾ ਬਿਹਾਰ ਦੇ ਵੈਸ਼ਾਲੀ ਦੇ ਨਗਰ ਥਾਣਾ ਖੇਤਰ ਦੇ ਬਾਗਮਲੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਤੋਂ ਪੈਸੇ ਖੋਹੇ ਗਏ ਹਨ ਉਹ ਗਾਂਧੀ ਚੌਕ ਦੇ ਆਈਸੀਆਈਸੀਆਈ ਬੈਂਕ ਤੋਂ ਰੁਪਏ ਕੱਢਵਾ ਕੇ ਆਪਣੇ ਸਹੁਰੇ-ਘਰ ਜਾ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button