Breaking NewsD5 specialNewsPunjab

ਅੰਮ੍ਰਿਤਸਰ ‘ਚ ਲੁੱਟ ਦੀਆਂ Live ਤਸਵੀਰਾਂ, ਲੁਟੇਰਿਆਂ ਨੇ ਹਵਾ ‘ਚ ਉੱਡਾ ਦਿੱਤੀ ਔਰਤ (ਵੀਡੀਓ)

ਅੰਮ੍ਰਿਤਸਰ : ਪੰਜਾਬ ਲੁਟੇਰਿਆਂ ਦੇ ਆਂਤਕ ਤੋਂ ਜੂਝ ਰਿਹਾ ਹੈ ਉਥੇ ਹੀ ਗੁਰੂ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ ਸ਼ਹਿਰ ਅੰਮ੍ਰਿਤਸਰ ਅਜਿਹੀਆਂ ਵਾਰਦਾਤਾਂ ਨਾਲ ਮਸ਼ਹੂਰ ਹੈ। ਜਿਥੇ ਕਦੋ ਕਿਸ ਵੇਲੇ ਕਿਸ ਨੂੰ ਨਿਸ਼ਾਨਾ ਬਣਾ ਲੈਣ ਇਹ ਸ਼ਾਤਿਰ ਲੁਟੇਰੇ ਕੁਝ ਪਤਾ ਨਹੀਂ ਚਲਦਾ। ਅੰਮ੍ਰਿਤਸਰ ਦਾ ਪੋਰਸ਼ ਇਲਾਕਾ ਰਣਜੀਤ ਐਵਿਨਿਊ ਜਿਥੇ ਦਿਲ ਨੂੰ ਦਹਿਲਾਉਣ ਵਾਲੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਤਸਵੀਰਾਂ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਸੜਕ ‘ਤੇ ਇਕ ਮਹਿਲਾ ਪੈਦਲ ਆ ਰਹੀ ਹੈ ਤੇ ਉਸ ਦੇ ਸਾਹਮਣੇ ਹੀ ਇਕ ਚਿੱਟੇ ਰੰਗ ਦੀ ਸਕੂਟੀ ਲੰਘਦੀ ਹੈ ਪਰ ਉਸੇ ਸਮੇਂ ਦੋ ਮੋਟਰਸਾਇਕਲ ਸਵਾਰ ਬਦਮਾਸ਼ ਆਉਂਦੇ ਹਨ।

Read Also ਅੰਮ੍ਰਿਤਸਰ ਜੌੜਾ ਫਾਟਕ ਨੇੜੇ ਰੇਲ ਗੱਡੀ ਤੋਂ ਪਹਿਲਾਂ ਜ਼ਬਰਦਸਤ ਹੰਗਾਮਾ (ਵੀਡੀਓ)

ਜੋ ਪੈਦਲ ਆ ਰਹੀ ਇਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਗੌਰ ਨਾਲ ਦੇਖੋ ਇਨਾਂ ਘਟੀਆ ਲੋਕਾਂ ਦੀ ਸ਼ਰਮਨਾਕ ਕਰਤੂਤ ਜੋ ਇਸ ਔਰਤ ਦੀ ਬਾਂਹ ਚ ਪਾਏ ਪਰਸ ਨੂੰ ਖਿਚਣ ਦੀ ਕੋਸ਼ਿਸ਼ ਕਰਦੇ ਹਨ।  ਮੋਟਰਸਾਇਕਲ ਤੇਜ਼ ਰਫਤਾਰ ‘ਚ ਹੁੰਦਾ ਤੇ ਇੰਨੀ ਜ਼ੋਰ ਦੀ ਪਰਸ ਨੂੰ ਖਿਚਦੇ ਨੇ ਕਿ ਇਹ ਲੁਟੇਰੇ ਮਹਿਲਾ ਨੂੰ ਵੀ ਹਵਾ ‘ਚ ਨਾਲ ਹੀ ਉਡਾ ਲੈ ਜਾਂਦੇ ਹਨ ਤੇ ਦੂਰ ਤੱਕ ਕੜੀਸ ਕੇ ਲੈ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਮਹਿਲਾ ਨੂੰ ਵੀ ਗੰਭੀਰ ਸੱਟਾਂ ਲਗਦੀਆਂ ਹਨ ਇਕ ਵਾਰ ਜ਼ਰਾ ਗੌਰ ਨਾਲ ਦੇਖੋ ਇਹ ਪੂਰੀ ਵਾਰਦਾਤ ਕਿ ਕਿਵੇਂ ਇਹ ਸਮਾਜ ਦੇ ਕਲੰਕ ਗੰਦ ਪਾ ਰਹੇ ਹਨ। ਕੁਝ ਕੁ ਪੈਸਿਆਂ ਦੀ ਖਾਤਿਰ ਕਿਸੇ ਦੀ ਜਾਨ ਲੈਣ ਤਕ ਵੀ ਉਤਾਰੁ ਹੋ ਜਾਂਦੇ ਹਨ ਇਸ ਵਾਰਦਾਤ ਤੋਂ ਬਾਅਦ ਪੀੜਤ ਮਹਿਲਾ ਜੋ ਕਿ ਇਕ ਅਧਿਆਪਕ ਹੈ ਉਸ ਨੂੰ ਹਸਪਤਾਲ ਚ ਦਾਖਿਲ ਕਰਵਾਇਆ ਗਿਆ।

ਇਸ ਵਾਰਦਾਤ ਤੋਂ ਬਾਅਦ ਮਹਿਲਾਵਾਂ ਚ ਖੌਫ ਪਾਇਆ ਜਾ ਰਿਹਾ ਜਿਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੁਟੇਰਿਆਂ ਤੇ ਨਕੇਲ ਕਸੀ ਜਾਵੇ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਖੰਘਾਲ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਅਕਸਰ ਵਾਪਰ ਰਹੀਆਂ ਨੇ ਪਰ ਪ੍ਰਸ਼ਾਸਨ ਦੇ ਸਿਰ ਤੇ ਜੂੰ ਤਕ ਨਹੀਂ ਸਿਰਕਦੀ। ਪੈਸਿਆਂ ਦੀ ਲਾਲਸਾ ‘ਚ ਨੌਜਵਾਨ ਗਲਤ ਰਸਤੇ ਜਾ ਰਹੇ ਨੇ ਜੋ ਕਿ ਦੇਸ਼ ਲਈ ਤੇ ਸੂਬੇ ਲਈ ਚਿੰਤਾ ਦਾ ਵਿਸ਼ਾ। ਲੀਡਰਾਂ ਨੂੰ ਇਥੇ ਸੋਚਣਾ ਹੋਵੇਗਾ ਕਿ ਜ਼ਰੂਰਤ ਆਮ ਨਾਗਰਿਕ ਦੀ ਸੁਰੱਖਿਆ ਵਧਾਉਣ ਦੀ ਹੈ ਨਾ ਕਿ ਖੁਦ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button