Breaking NewsD5 specialNewsPunjabTop News

ਵੱਡੀ ਖ਼ਬਰ : Bikram Majithia ਨੂੰ ਡਰੱਗਸ ਮਾਮਲੇ ‘ਚ ਮਿਲੀ ਜ਼ਮਾਨਤ 24 ਜਨਵਰੀ ਤੱਕ ਰਹੇਗੀ ਜਾਰੀ, ਹਾਈਕੋਰਟ ਨੇ ਦਿੱਤੇ ਆਦੇਸ਼

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ ਮਜੀਠੀਆ ਨੂੰ ਡਰੱਗਸ ਕੇਸ ‘ਚ ਮਿਲੀ ਜ਼ਮਾਨਤ 24 ਜਨਵਰੀ ਤੱਕ ਜਾਰੀ ਰਹੇਗੀ। ਦੱਸ ਦਈਏ ਕਿ ਬਿਕਰਮ ਮਜੀਠੀਆ ਨੂੰ 10 ਜਨਵਰੀ ਨੂੰ ਮੱਧਵਰਤੀ ਜ਼ਮਾਨਤ ਮਿਲੀ ਸੀ, ਜਿਸ ‘ਚ ਹਾਈਕੋਰਟ ਨੇ ਕੁਝ ਸ਼ਰਤਾਂ ਵੀ ਰੱਖੀਆਂ ਸੀ। ਉਥੇ ਹੀ ਹਾਈਕੋਰਟ ਦੇ ਆਦੇਸ਼ ‘ਤੇ ਉਹ ਪੰਜਾਬ ਪੁਲਿਸ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੇ ਅੱਗੇ ਪੇਸ਼ ਹੋ ਚੁੱਕੇ ਹਨ।

ਲਓ ਰਾਜੇਵਾਲ ਨੇ ਬਦਲਿਆ ਫੈਸਲਾ ,ਚੋਣਾਂ ਨੂੰ ਲੈ ਕਰਤਾ ਕਰਤਾ ਵੱਡਾ ਐਲਾਨ | D5 Channel Punjabi

ਜ਼ਿਕਰਯੋਗ ਹੈ ਕਿ ਮਜੀਠੀਆ ਦੇ ਖਿਲਾਫ 49 ਪੇਜ ਦੀ FIR ਦਰਜ ਕੀਤੀ ਗਈ ਹੈ, ਜਿਸ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਪ੍ਰਾਪਰਟੀ ਅਤੇ ਗੱਡੀਆਂ ਦੇ ਜ਼ਰੀਏ ਨਸ਼ਾ ਤਸਕਰੀ ‘ਚ ਮਦਦ ਕੀਤੀ। ਇਸ ਤੋਂ ਪਹਿਲਾਂ ਮਜੀਠੀਆ ਨੇ ਮੋਹਾਲੀ ਕੋਰਟ ਤੋਂ ਅਗਰਿਮ ਜ਼ਮਾਨਤ ਮੰਗੀ ਸੀ, ਜਿਸਨੂੰ ਸੈਸ਼ਨ ਕੋਰਟ ਨੇ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਸੀ ਕਿ ਉਨ੍ਹਾਂ ‘ਤੇ ਲੱਗੇ ਆਰੋਪਾਂ ਦੀ ਜਾਂਚ ਲਈ ਕਸਟਡੀ ‘ਚ ਇੰਟੈਰੋਗੇਸ਼ਨ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button