Breaking NewsD5 specialInternationalNewsSportsTop News

FIFA ਦਾ ਰੂਸ ਨੂੰ ਵੱਡਾ ਝਟਕਾ, 2022 ਫੁੱਟਬਾਲ ਵਰਲਡ ਕੱਪ ਤੋਂ ਕੀਤਾ ਬਾਹਰ

ਪੈਰਿਸ : ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਰੂਸ ਨੂੰ ਚਾਰੇ ਪਾਸੇ ਤੋਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਯੂਰਪੀ ਦੇਸ਼ ਅਤੇ ਅਮਰੀਕਾ ਯੂਕਰੇਨ ਨੂੰ ਹਥਿਆਰ ਅਤੇ ਰਾਹਤ ਸਮੱਗਰੀ ਉਪਲੱਬਧ ਕਰਾ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਫੁੱਟਬਾਲ ਦੇ ਅੰਤਰਰਾਸ਼ਟਰੀ ਪ੍ਰਬੰਧਕ ਸੰਸਥਾ ਫੀਫਾ ਨੇ ਰੂਸ ਵਿਚ ਕੋਈ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਨਾ ਖੇਡੇ ਜਾਣ ਦਾ ਐਲਾਨ ਕੀਤਾ ਹੈ। ਫੀਫਾ ਨੇ ਹਾਲਾਂਕਿ ਕਈ ਰਾਸ਼ਟਰੀ ਫੁੱਟਬਾਲ ਫੈਡਰੇਸ਼ਨਾਂ ਦੇ ਦਬਾਅ ਦੇ ਬਾਵਜੂਦ ਰੂਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਕੁਆਲੀਫਾਇਰ ਤੋਂ ਨਹੀਂ ਹਟਾਇਆ ਹੈ।

ਮਜੀਠੀਆ ਨੇ ਜੇਲ੍ਹ ‘ਚ ਕੀਤਾ ਕੁੱਝ ਅਜਿਹਾ! ਅਕਾਲੀ ਆਗੂਆਂ ਨੇ ਲਾਇਆ ਜੇਲ੍ਹ ਬਾਹਰ ਧਰਨਾ, ਹਾਲ ਜਾਣਨ ਲਈ ਜੀਜਾ ਜਾਊ ਜੇਲ੍ਹ

ਫੀਫਾ ਪ੍ਰੀਸ਼ਦ ਬਿਊਰੋ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਰੂਸ ਦੇ ਖੇਤਰ ਵਿਚ ਕੋਈ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਨਹੀਂ ਖੇਡਿਆ ਜਾਵੇਗਾ। ਰੂਸ ਦੇ ਘਰੇਲੂ ਮੈਚ ਨਿਰਪੱਖ ਖੇਤਰ ‘ਤੇ ਅਤੇ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। ਰੂਸ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਸੰਘ ਕਿਸੇ ਵੀ ਮੁਕਾਬਲੇ ਵਿਚ ਰੂਸੀ ਫੁੱਟਬਾਲ ਸੰਘ (ਆਰ. ਐੱਫ. ਯੂ.) ਦੇ ਨਾਂ ਨਾਲ ਹਿੱਸਾ ਲਵੇਗਾ। ਉਨ੍ਹਾਂ ਮੈਚਾਂ ਵਿਚ ਰੂਸ ਦੇ ਰਾਸ਼ਟਰੀ ਝੰਡੇ ਜਾਂ ਰਾਸ਼ਟਰੀ ਗੀਤ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ, ਜਿੱਥੇ ਰੂਸੀ ਫੁੱਟਬਾਲ ਸੰਘ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਜਲਦ ਵਾਪਸ ਆਉਣਗੇ ਫਸੇ ਵਿਦਿਆਰਥੀ, ਸਰਕਾਰ ਨੇ ਚੁੱਕਿਆ ਵੱਡਾ ਕਦਮ, ਹੈਲਪਲਾਈਨ ਨੰਬਰ ਜਾਰੀ! ||D5 Channel Punjabi

ਫੀਫਾ ਪ੍ਰੀਸ਼ਦ ਬਿਊਰੋ ਨੇ ਕਿਹਾ- ਆਗਾਮੀ ਫੀਫਾ ਵਿਸ਼ਵ ਕੱਪ 2022 ਕੁਆਲੀਫਾਇਰ ਦੇ ਸਬੰਧ ਵਿਚ ਫੀਫਾ ਨੇ ਪੋਲਿਸ਼ ਫੁੱਟਬਾਲ ਐਸੋਸੀਏਸ਼ਨ, ਚੈੱਕ ਗਣਰਾਜ ਫੁੱਟਬਾਲ ਐਸੋਸੀਏਸ਼ਨ ਅਤੇ ਸਵੀਡਿਸ਼ ਫੁੱਟਬਾਲ ਐਸੋਸੀਏਸ਼ਨ ਵਲੋਂ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਗਟਾਈ ਗਈ ਸਥਿਤੀ ‘ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ ਅਤੇ ਪਹਿਲਾਂ ਤੋਂ ਹੀ ਸਾਰਿਆਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਫੀਫਾ ਇਸ ਸਮੱਸਿਆ ਦਾ ਮਿਲ ਕੇ ਇਕ ਢੁਕਵਾਂ ਅਤੇ ਸਵੀਕਾਰਯੋਗ ਹੱਲ ਲੱਭਣ ਦੇ ਲਈ ਸਾਰਿਆਂ ਦੇ ਨਾਲ ਨਜ਼ਦੀਕੀ ਸੰਪਰਕ ਵਿਚ ਰਹੇਗਾ।

Khabran Da Sira: ਰੂਸ-ਯੂਕ੍ਰੇਨ ਮੀਟਿੰਗ, ਪਿਆ ਨਵਾਂ ਪੰਗਾ, ਲੀਡਰਾਂ ‘ਤੇ ਕੋਰਟ ਦਾ ਐਕਸ਼ਨ, ਚੜੂਨੀ ਦਾ ਵੱਡਾ ਦਾਅ!

ਪੋਲਿਸ਼ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੇਜਰੀ ਕੁਲੇਜਾ ਨੇ ਹਾਲਾਂਕਿ ਫੀਫਾ ਦੇ ਰੂਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਕੁਆਲੀਫਾਇਰ ਤੋਂ ਨਾ ਹਟਾਉਣ ਦੇ ਫੈਸਲੇ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫੀਫਾ ਦੇ ਇਸ ਅਪਮਾਨਜਨਕ ਫੈਸਲੇ ਦੇ ਕਾਰਨ ਪੋਲਿਸ਼ ਫੁੱਟਬਾਲ ਐਸੋਸੀਏਸ਼ਨ ਨੇ ਅੱਜ ਯੂਰੋਪ ਦੇ ਸਾਰੇ ਸੰਘਾਂ ਨੂੰ ਇਕ ਪੱਤਰ ਭੇਜਿਆ, ਜਿਸ ਵਿਚ ਅਸੀਂ ਆਪਣੀ ਸਥਿਤੀ ਦੱਸੀ ਅਤੇ ਉਨ੍ਹਾਂ ਨੇ ਆਪਣੇ ਪੱਖ ਵਿਚ ਖੜ੍ਹੇ ਹੋਣ ਦੇ ਲਈ ਉਤਸ਼ਾਹਿਤ ਕੀਤਾ, ਕਿਉਂਕਿ ਇਕਜੁਟ ਹੋ ਕੇ ਹੀ ਅਸੀਂ ਮਜ਼ਬੂਤ ਹੋਵਾਂਗੇ। ਯੂਕ੍ਰੇਨ ਦੇ ਵਿਰੁੱਧ ਰੂਸੀ ਹਮਲਾਵਰ ਦੇ ਲਈ ਕੋਈ ਮੁਆਫੀ ਨਹੀਂ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button