Breaking NewsD5 specialNewsSportsTop News

ਬਾਬਰ ਆਜ਼ਮ ਦਾ ਕਮਾਲ, ‘Player Of The Month’ ਐਵਾਰਡ ਜਿੱਤ ਕੇ ਰਚਿਆ ਇਤਿਹਾਸ

ਦੁਬਈ : ਮਾਰਚ ਮਹੀਨੇ ਲਈ ਆਈ.ਸੀ.ਸੀ.ਪੁਰਸ਼ ‘ਪਲੇਅਰ ਆਫ ਦਿ ਮੰਥ’ ਦਾ ਪੁਰਸਕਾਰ ਜਿੱਤਣ ਵਾਲੀ ਪਾਕਿਸਤਾਨ ਕ੍ਰਿਕੇਟ ਟੀਮ ਦੇ ਕਪਤਾਨ ਆਈ.ਸੀ.ਸੀ.ਟੀ – 20 ਬੱਲੇਬਾਜ਼ੀ ਰੈਂਕਿੰਗ ‘ਚ ਨੰਬਰ ਇਕ ਤੇ ਬਰਕਰਾਰ ਹੈ, ਜਦਕਿ 2021 ਲਈ ਆਈ.ਸੀ.ਸੀ. ਪੁਰਸ਼ ਟੀ – 20 ਪਲੇਅਰ ਆਫ ਦਿ ਯੀਅਰ ਰਹੇ ਪਾਕਿਸਤਾਨੀ ਵਿਕੇਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਇਕ ਸਥਾਨ ਹੇਠਾਂ ਖ਼ਿਸਕ ਕੇ ਤੀਜੇ ਨੰਬਰ ‘ਤੇ ਆ ਗਏ ਹਨ।

Sidhu ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ, Modi ਨੇ ਕਿਸਾਨਾਂ ਨੂੰ ਦਿੱਤਾ ਨਵਾਂ ਤੋਹਫਾ, Jakhar ‘ਤੇ ਪਰਚਾ

ਇਸ ਤੋਂ ਇਲਾਵਾ ਇਕ ਹੋਰ ਪਾਕਿਸਤਾਨੀ ਖਿਡਾਰੀ ਸ਼ਾਹੀਨ ਅਫਰੀਦੀ ਨੇ ਹਾਲ ਹੀ ‘ਚ ਆਸਟ੍ਰੇਲੀਆ ਖ਼ਿਲਾਫ਼ ਇਕਲੌਤੇ ਟੀ – 20 ਮੈਚ ‘ਚ 21 ਦੌੜਾਂ ਦੇ ਕੇ 2 ਵਿਕਟਾਂ ਲੈਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀ – 20 ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ਦੇ 10 ‘ਚ ਪ੍ਰਵੇਸ਼ ਕਰ ਲਿਆ ਹੈ । ਉਹ 634 ਰੇਟਿੰਗ ਅੰਕਾਂ ਨਾਲ 10ਵੇਂ ਸਥਾਨ ਤੇ ਪਹੁੰਚ ਗਏ ਹਨ । ਇਸ ਦੌਰਾਨ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ , ਜੋ ਪਾਕਿਸਤਾਨ ਖ਼ਿਲਾਫ਼ ਇਹ ਟੀ – 20 ਮੈਚ ਨਹੀਂ ਖੇਡੇ ਸਨ, ਇਕ ਸਥਾਨ ਖਿਸਕ ਕੇ ਤੀਜੇ ਨੰਬਰ ਤੇ ਆ ਗਏ ਹਨ, ਜਦਕਿ ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਦੂਜੇ ਨੰਬਰ ਤੇ ਆ ਗਏ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button