SportsTop News

ਏਸ਼ੀਆ ਕੱਪ ‘ਚ ਅੱਜ ਟੀਮ ਇੰਡੀਆ ਦਾ ਆਖਰੀ ਮੁਕਾਬਲਾ

ਨਵੀਂ ਦਿੱਲੀ : ਏਸ਼ੀਆ ਕੱਪ 2022 ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਭਾਰਤ (India) ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖ਼ਤਮ ਕਰਨਾ ਚਾਹੁਣਗੀਆਂ।

ED Raid : Punjab ’ਚ ‘AAP’ ਵਾਲਿਆਂ ’ਤੇ ED ਦੀ Raid, ਹੁਣ CM Mann ਨੂੰ ਲੈਣਾ ਪਊ ਵੱਡਾ ਫੈਸਲਾ

ਪਾਕਿਸਤਾਨ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਨੇ ਵੀ ਹਰਾਇਆ ਸੀ। ਇਸ ਦੇ ਨਾਲ ਹੀ ਅਫ਼ਗਾਨਿਸਤਾਨ (Afghanistan) ਨੂੰ ਪਹਿਲਾਂ ਸ਼੍ਰੀਲੰਕਾ ਅਤੇ ਫਿਰ ਪਾਕਿਸਤਾਨ ਨੇ ਹਰਾਇਆ। ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਟੀ-20 ਕ੍ਰਿਕੇਟ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ।

Muktsar News : ਪੈਂਚਰ ਦੀ ਦੁਕਾਨ ’ਤੇ ਬੈਠੇ ਬੰਦੇ ਨੇ ਘੁਮਾਈ ਗੇਮ, ਬਣਿਆ ਮੰਤਰੀ ਦਾ PA | D5 Channel Punjabi

ਭਾਰਤ ਨੇ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਵਿਚ 2010 ਵਿੱਚ ਸੱਤ ਵਿਕਟਾਂ, 2012 ਵਿੱਚ 23 ਦੌੜਾਂ ਅਤੇ 2021 ਵਿੱਚ 66 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਯੂਏਈ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਇਹ ਪਹਿਲਾ ਟੀ-20 ਮੈਚ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button