EntertainmentTop News

Bollywood ਅਦਾਕਾਰ Vikram Gokhale ਨੇ Pune ਦੇ ਹਸਪਤਾਲ ‘ਚ ਲਏ ਆਖਰੀ ਸਾਹ

ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਪਿਛਲੇ 18 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਬੁੱਧਵਾਰ ਤੋਂ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ਸਪੋਰਟ ‘ਤੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਸੀ ਪਰ ਸ਼ਨੀਵਾਰ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਿਆ।ਵਿਕਰਮ ਗੋਖਲੇ ਮਰਾਠੀ ਥੀਏਟਰ, ਹਿੰਦੀ ਸਿਨੇਮਾ ਅਤੇ ਟੈਲੀਵਿਜ਼ਨ ਵਿੱਚ ਬਹੁਤ ਸਰਗਰਮ ਸੀ। ਉਹ ਫਿਲਮ ਅਦਾਕਾਰ ਚੰਦਰਕਾਂਤ ਗੋਖਲੇ ਦਾ ਪੁੱਤਰ ਸੀ।

ਵਿਕਰਮ ਗੋਖਲੇ ਦੀ ਦਾਦੀ ਕਮਲਾਬਾਈ ਗੋਖਲੇ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਬਾਲ ਕਲਾਕਾਰ ਸੀ।ਵਿਕਰਮ ਗੋਖਲੇ ਨੂੰ ਭੂਲ ਭੁਲਾਇਆ, ਦਿਲ ਸੇ, ਅਗਨੀਪਥ, ਦੇ ਦਨਾ ਦਾਨ, ‘ਹਿਚਕੀ, ਨਿਕੰਮਾ, ਅਤੇ ਮਿਸ਼ਨ ਮੰਗਲ ਵਰਗੀਆਂ ਫਿਲਮਾਂ ਵਿੱਚ ਵੀ ਦੇਖਿਆ ਗਿਆ ਸੀ।ਵਿਕਰਮ ਗੋਖਲੇ ਦਰਜਨਾਂ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ 1989 ਤੋਂ 1991 ਤੱਕ ਦੂਰਦਰਸ਼ਨ ‘ਤੇ ਚੱਲ ਰਹੇ ਮਸ਼ਹੂਰ ਸ਼ੋਅ ‘ਉਡਾਨ’ ਦਾ ਹਿੱਸਾ ਸੀ।

ਇਸ ਤੋਂ ਇਲਾਵਾ ਉਹ ਅਕਬਰ ਬੀਰਬਲ ਵਰਗੇ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੇ ਹਨ।ਵਿਕਰਮ ਗੋਖਲੇ ਨੇ ਬਾਲੀਵੁੱਡ ਵਿੱਚ ਆਪਣੇ ਸਿਨੇ ਕੈਰੀਅਰ ਦੀ ਸ਼ੁਰੂਆਤ 1971 ਵਿੱਚ ਰਿਲੀਜ਼ ਹੋਈ ਅਮਿਤਾਭ ਬੱਚਨ ਦੀ ਫਿਲਮ ਪਰਵਾਨਾ ਨਾਲ ਕੀਤੀ ਸੀ। ਫਿਲਮ ਦੇ ਸੈੱਟ ਤੋਂ ਇਲਾਵਾ ਦੋਵੇਂ ਕਲਾਕਾਰ ਅਸਲ ਜ਼ਿੰਦਗੀ ‘ਚ ਵੀ ਚੰਗੀ ਬਾਂਡਿੰਗ ਸ਼ੇਅਰ ਕਰਦੇ ਸਨ। ਵਿਕਰਮ ਗੋਖਲੇ ਦੇ ਬੁਰੇ ਸਮੇਂ ‘ਚ ਜਿੱਥੇ ਅਮਿਤਾਭ ਉਨ੍ਹਾਂ ਦਾ ਸਹਾਰਾ ਬਣੇ, ਉੱਥੇ ਹੀ ਵਿਕਰਮ ਨੇ ਇਸ ਇੰਟਰਵਿਊ ‘ਚ ਇਹ ਵੀ ਦੱਸਿਆ ਕਿ ਲੋਕਾਂ ਨੇ ਅਮਿਤਾਭ ਬੱਚਨ ਦੀ ਕਾਮਯਾਬੀ ਦੇਖੀ ਹੈ ਪਰ ਮੈਂ ਉਨ੍ਹਾਂ ਦਾ ਸੰਘਰਸ਼ ਦੇਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button