Breaking NewsD5 specialIndiaNewsPoliticsPunjab

ਨਵਜੋਤ ਕੌਰ ਦੇ ਬਿਆਨ ਨੇ ਫਸਾਇਆ ਸਿੱਧੂ ! (ਵੀਡੀਓ)

ਸਿੱਧੂ ਦੇ ਅੰਦਾਜ਼ ਏ ਬਿਆਂ ਤੋਂ ਨਵਜੋਤ ਕੌਰ ਸਿੱਧੂ ਵੀ ਹੈਰਾਨ ਹੈ। ਝਟਕਾ ਲੱਗਿਆ ਪਰ ਹੁਣ ਕਿਹਾ ਜਾ ਰਿਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਪਿਤਾ ਸਮਾਨ ਹਨ ਅਤੇ ਉਹਨਾਂ ਦੀ ਆਨ, ਬਾਨ ਤੇ ਸ਼ਾਨ ਖ਼ਿਲਾਫ਼ ਕਦੇ ਵੀ ਕਮੀਂ ਨਹੀਂ ਆਉਣ ਦਿੰਦੇ। ਨਵਜੋਤ ਕੌਰ ਸਿੱਧੂ ਆਪਣੇ ਪਤੀ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਚਾਅ ‘ਚ ਮੈਦਾਨ ‘ਚ ਉਤਰੀ ਹੈ। ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਸਿੱਧੂ ਦੇ ਬੋਲ ਹੈਰਾਨ ਕਰਨ ਵਾਲੇ ਸਨ ਪਰ ਸਵਾਲ ਅਸਤੀਫ਼ਾ ਮੰਗਣ ਵਾਲਿਆਂ ਦਾ ਹੋਇਆ ਤਾਂ ਜਵਾਬ ਕੁਝ ਇਸ ਤਰ੍ਹਾਂ ਦਿੱਤਾ।

Read Also ਨਵਜੋਤ ਸਿੱਧੂ ਦੇਣਗੇ ਅਸਤੀਫ਼ਾ? ਕੈਪਟਨ ਦੇ ਕਰੀਬੀ ਮੰਤਰੀ ਦਾ ਵੱਡਾ ਬਿਆਨ

ਸਿੱਧੂ ਦੇ ਤਿੱਖੇ ਬੋਲਾਂ ਨੇ ਕਾਂਗਰਸ ਨੂੰ ਅਜਿਹੇ ਮੋੜ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿਥੇ ਇਕ ਪਾਸੇ ਨਵਜੋਤ ਸਿੱਧੂ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਬਣਦਾ ਵਿਖਾਈ ਦੇ ਰਿਹਾ ਹੈ। ਖੈਰ, ਨਜ਼ਰਾਂ ਪੰਜਾਬ ਵਜ਼ਾਰਤ ਦੀ ਮੀਟਿੰਗ ‘ਤੇ ਟਿਕੀਆਂ ਹਨ ਜਿਥੇ ਸਿੱਧੂ ਦੀ ਬੋਲਬਾਣੀ ‘ਤੇ ਰੌਲਾ ਰੱਪਾ ਹੋਣਾ ਲਾਜ਼ਮੀ ਹੈ ਤੇ ਫ਼ੈਸਲਾ ਵੀ ਸਿੱਧੂ ਦੇ ਖ਼ਿਲਾਫ਼ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button