Breaking NewsD5 specialIndiaNewsTop News

ਇਸ JAIL ਦੇ ਕੈਦੀਆਂ ਦੀ ਹੋ ਰਹੀ ਹੈ ਬੱਲੇ ਬੱਲੇ, ਅਰਬਾਂ ‘ਚ ਕਮਾਈ ਦੇ ਨਾਲ ਜ਼ੇਲ੍ਹ ‘ਚ ਹੀ ਹੁੰਦੀਆਂ ਨੇ ਪਾਰਟੀਆਂ

ਨਵੀਂ ਦਿੱਲੀ : ਜਿਵੇਂ ਹੀ ਲੋਕਾਂ ਦੇ ਜੇਹਨ ‘ਚ ਜ਼ੇਲ੍ਹ (Jail) ਦਾ ਨਾਮ ਆਉਂਦਾ ਹੈ ਤਾਂ ਉਨ੍ਹਾਂ ਨੂੰ ਤਕਲੀਫ ਅਤੇ ਹਥਕੜੀ ਦੀ ਯਾਦ ਆਉਣ ਲੱਗਦੀ ਹੈ ਪਰ ਹੁਣ ਜ਼ੇਲ੍ਹ ਪੂਰੀ ਤਰੀਕੇ ਨਾਲ ਬਦਲ ਚੁੱਕੀ ਹੈ। ਜੇਲ੍ਹਾਂ (Jail) ਹੁਣ ਉਸ ਤਰੀਕੇ ਦੀਆਂ ਨਹੀਂ ਰਹਿ ਗਈਆਂ ਹਨ, ਜਿਵੇਂ ਅਸੀਂ ਲੋਕ ਸੋਚਦੇ ਸੀ ਅਤੇ ਅਸਲੀ ਰੂਪ ‘ਚ ਪਹਿਲਾਂ ਜ਼ੇਲ੍ਹ ਹੁੰਦੀ ਸੀ। ਹੁਣ ਜ਼ੇਲ੍ਹ ਜਬਰਨ ਵਸੂਲੀ ਅਤੇ ਬਦਨਾਮੀ ਦਾ ਇੱਕ ਸਰਕਾਰੀ ਅੱਡਾ ਬਣ ਚੁੱਕੀਆਂ ਹਨ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਿਛਲੇ ਕੁਝ ਦਿਨਾਂ ‘ਚ ਦਿੱਲੀ ਦੀ ਤਿਹਾੜ ਜ਼ੇਲ੍ਹ ‘ਚ ਚੱਲ ਰਿਹਾ ਖੇਡ ਸਭ ਦੇ ਸਾਹਮਣੇ ਆ ਗਿਆ ਹੈ, ਜਿਸਨੂੰ ਦੇਖਕੇ ਸਾਰੇ ਲੋਕ ਹੈਰਾਨ ਹਨ ਅਤੇ ਇਹੀ ਸੋਚ ਰਹੇ ਹਨ ਕਿ ਅਪਰਾਧੀ ਹੁਣ ਬਾਹਰ ਰਹਿਣ ਦੀ ਜਗ੍ਹਾ ਅੰਦਰ ਰਹਿਣਾ ਹੀ ਪਸੰਦ ਕਰੇਗਾ। ਇਹ ਵਜ੍ਹਾ ਹੈ ਕਿ ਜਿਆਦਾਤਰ ਗੈਂਗਸਟਰ ਜੇਲ੍ਹ ਦੇ ਅੰਦਰ ਹੀ ਆਪਣੇ ਜੁਰਮ ਦਾ ਬਿਜ਼ਨਸ ਚਲਾ ਰਹੇ ਹਨ। ਜ਼ੇਲ੍ਹ ‘ਚ ਬੰਦ ਅਪਰਾਧੀ ਕਰੋੜਾਂ ਅਰਬਾਂ ਦਾ ਬਿਜਨਸ ਕਰਨ ਦੇ ਨਾਲ – ਨਾਲ ਜ਼ੇਲ੍ਹ ਦੀ ਬੰਦ ਕਾਲਕੋਠੜੀ ‘ਚ ਜੰਮਕੇ ਸ਼ਰਾਬ ਪਾਰਟੀ ਵੀ ਕਰਦੇ ਦਿਖਾਈ ਦਿੱਤੇ ਹਨ।

🔴LIVE : ਕੈਪਟਨ ਦੀ ਬੱਲੇ-ਬੱਲੇ, ਸਿੱਧੂ ਧੜਾ ਲਾਇਆ ਖੂੰਜੇ ! ਕੇਜਰੀਵਾਲ ਦਾ ਧਮਾਕਾ, ਦਿੱਲੀ ਬੈਠੇ ਨੇ ਪਲਟੀ ਬਾਜ਼ੀ !

ਜੇਲ੍ਹ ‘ਚ ਰਹਿ ਕੇ ਹੀ ਕੈਦੀ ਦੇ ਕੋਲ ਆਏ 200 ਕਰੋੜ
ਯਾਦ ਹੋਵੇ ਕਿ ਦਿੱਲੀ ਦੀ ਰੋਹੀਣੀ ਜੇਲ੍ਹ ‘ਚ ਬੰਦ ਸੁਕੇਸ਼ ਸ਼ਿਵ (Sukesh Chandrashekhar) ਏਆਈਏਡੀਐਮਕੇ (AIADMK ) ਪਾਰਟੀ ਦੇ ਚੋਣ ਨਿਸ਼ਾਨ ਮਾਮਲੇ ‘ਚ ਆਰੋਪੀ ਪਾਏ ਗਏ ਸਨ, ਇਨ੍ਹਾਂ ਨੂੰ ਦਿੱਲੀ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। ਉਸਨੇ ਲੋਕਾਂ ਤੋਂ ਜੇਲ੍ਹ ‘ਚ ਰਹਿ ਕੇ 200 ਕਰੋੜ ਰੁਪਏ ਦੀ ਵਸੂਲੀ ਕੀਤੀ। ਹੁਣ ਇਸ ਮਾਮਲੇ ‘ਚ  ED ਨੇ ਉਸਦੇ ਚੇਂਨਈ ਸਥਿਤ ਘਰ ‘ਤੇ ਛਾਪਾ ਮਾਰਿਆ ਅਤੇ ਅਰਬਾਂ ਦੀ ਜਾਇਦਾਦ ਜਬਤ ਕੀਤੀ। Sukesh Chandrashekhar ਇਸ ਮਾਮਲੇ ‘ਤੇ ਸੁਕੇਸ਼ ਸ਼ਿਵ ਦੀ ਪਤਨੀ ਲੀਨਾ ਮਾਰਿਆ ਪਾਲ ਤੋਂ ਪੁੱਛਗਿਛ ਵੀ ਕੀਤੀ ਗਈ, ਰੀਨਾ ਮਲਿਆਲਮ ਫਿਲਮਾਂ ਦੀ ਅਦਾਕਾਰਾ ਹੈ ਅਤੇ ਹਿੰਦੀ ਮਦਰਾਸ ਕੈਫੇ ‘ਚ ਵੀ ਕੰਮ ਕਰ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋ ਕਰਮਚਾਰੀਆਂ ਦੇ ਨਾਲ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵ ਜੇਲ੍ਹ ਦੇ ਅੰਦਰ ਬੈਠ ਕੇ ਕਾਲ ਦੇ ਜ਼ਰੀਏ ਲੋਕਾਂ ਤੋਂ ਅਰਬਾਂ ਦੀ ਵਸੂਲੀ ਕਰਦਾ ਹੈ।

ਕਾਂਗਰਸੀ ਸਰਪੰਚ ਦੇ ਮੁੰਡੇ ਦਾ ਸ਼ਰਮਨਾਕ ਕਾਰਾ, ਵੀਡੀਓ ਹੋਈ ਵਾਇਰਲ D5 Channel Punjabi

ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਚੁੱਕੇ ਗਏ ਸਵਾਲ
ਅਖੀਰ ਜੇਲ੍ਹ ਦੀ ਸੁਰੱਖਿਆ ਕਿਸ ਤਰ੍ਹਾਂ ਦੀ ਹੈ, ਇਸਦਾ ਅੰਦਾਜ਼ਾ ਉਸ ਵੀਡੀਓ ਨੂੰ ਦੇਖਕੇ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਦੇ ਅੰਦਰ ਦੇ ਸੈਲ ‘ਚ ਬੈਠ ਕੇ ਕੁਝ ਕੈਦੀ ਬਹੁਤ ਹੀ ਆਰਾਮ ਨਾਲ ਸ਼ਰਾਬ ਦੀ ਪਾਰਟੀ ਕਰ ਰਹੇ ਹਨ ਅਤੇ ਆਰਾਮ ਨਾਲ ਸਿਗਰਟਾਂ ਪੀਂਦੇ ਦਿਖ ਰਹੇ ਹਨ। ਖਾਣ ਪੀਣ ‘ਚ ਵੀ ਉਨ੍ਹਾਂ ਦੇ ਕੋਈ ਕਮੀ ਨਹੀਂ ਹੈ। ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਇੱਕ ਕੈਦੀ ਦੀ ਪਹਿਚਾਣ ਗੈਂਗਸਟਰ ਨਵੀਨ ਬਾਲੀ ਦੇ ਰੂਪ ‘ਚ ਕੀਤੀ ਜਾ ਰਹੀ ਹੈ ਜਿਸਨੂੰ ਕੁੱਖਾਤ ਗੈਂਗਸਟਰ ਨੀਰਜ ਬਵਾਨੀਆ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਬੀਤੇ ਦਿਨਾਂ ਦਾ ਹੈ ਅਤੇ ਦਿੱਲੀ ਦੀ ਮੰਡੋਲੀ ਜੇਲ੍ਹ ਦਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਇਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਖਾਣ – ਪੀਣ ਦੀਆਂ ਸਾਰੀਆਂ ਚੀਜਾਂ ਜ਼ੇਲ੍ਹ ਦੇ ਅੰਦਰ ਕਿਵੇਂ ਪਹੁੰਚੀਆਂ ਅਤੇ ਕੈਦੀਆਂ ਦੇ ਕੋਲ ਮੋਬਾਇਲ ਕਿੱਥੋ ਆ ਰਿਹਾ ਹੈ। ਇਹ ਜੇਲ੍ਹ ਪ੍ਰਸ਼ਾਸਨ ਲਈ ਵੱਡਾ ਸਵਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button