Breaking NewsD5 specialNewsPress ReleasePunjabTop News

‘ਇਸ ਵਾਰ ਪੰਜਾਬ ਬਚਾਉਣ ਲਈ ਵੋਟ ਜ਼ਰੂਰ ਪਾਓ, ਭ੍ਰਿਸ਼ਟਾਚਾਰ-ਮਾਫੀਆ ਖਤਮ ਕਰਨ ਲਈ ਵੋਟ ਪਾਉਣੀ ਹੈ’

ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ, ਉਨਾਂ ਤੋਂ ਸਾਵਧਾਨ ਰਹਿਣਾ: ਭਗਵੰਤ ਮਾਨ

– ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ, ਸਰਕਾਰ ਬਣਾ ਕੇ ਪੰਜ ਸਾਲ ਮੌਜ ਕਰੇਗਾ: ਭਗਵੰਤ ਮਾਨ

– ਭਗਵੰਤ ਮਾਨ ਨੇ ਖੰਨਾ, ਪਾਇਲ, ਗਿੱਲ, ਦਾਖਾ, ਜਗਰਾਉਂ, ਰਾਇਕੋਟ ‘ਚ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

ਲੁਧਿਆਣਾ/ ਚੰਡੀਗੜ੍ਹ  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਜ਼ਿਲਾ ਲੁਧਿਆਣਾ ਵਿੱਚ ‘ਆਪ’ ਦੇ ਉਮੀਦਵਾਰਾਂ ਸਰਬਜੀਤ ਕੌਰ ਮਾਣੂੰਕੇ, ਮਨਵਿੰਦਰ ਸਿੰਘ ਗਿਆਸਪੁਰਾ, ਤਰੁਨਪ੍ਰੀਤ ਸੋਂਧ, ਜੀਵਨ ਸਿੰਘ ਸੰਗੋਵਾਲ, ਕੇ.ਐਨ.ਐਸ. ਕੰਗ ਅਤੇ ਹਾਕਮ ਸਿੰਘ ਠੇਕੇਦਾਰ ਦੇ ਹੱਕ ਵਿੱਚ ਵੱਖ- ਵੱਖ ਥਾਂਵਾਂ ‘ਤੇ ਚੋਣ ਪ੍ਰਚਾਰ ਕੀਤਾ। ਮਾਨ ਨੇ ਵੱਖ- ਵੱਖ ਥਾਂਵਾਂ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਤਰੀਕ ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਹੈ। ਇਸ ਲਈ ਪੰਜਾਬ ਦੇ ਲੋਕ ਇੱਕ- ਇੱਕ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਉਣਗੇ। ਸ਼ੁੱਕਰਵਾਰ ਨੂੰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਮੌਜੂਦਾ ਵਿਧਾਇਕ ਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪਾਇਲ ਦੇ ਉਮੀਦਵਾਰ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਗਿੱਲ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ, ਦਾਖਾ ਦੇ ਉਮੀਦਵਾਰ ਕੇ.ਐਨ.ਐਸ. ਕੰਗ, ਰਾਇਕੋਟ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅਤੇ ਖੰਨਾ ਦੇ ਉਮੀਦਵਾਰ ਤਰੁਨਪ੍ਰੀਤ ਸੋਂਧ ਦੇ ਲਈ ਵੋਟਾਂ ਮੰਗੀਆਂ। ਇਸ ਮੌਕੇ ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ।

Deep Sidhu Case ’ਚ ਵੱਡਾ ਖੁਲਾਸਾ, Truck Driver ਨੇ ਖੋਲ੍ਹਿਆ ਮੂੰਹ, ਚਾਹੁਣ ਵਾਲਿਆਂ ਦਾ ਖੋਲ੍ਹਿਆ ਖੂਨ

ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ ਅਤੇ ਉਹ ਸਰਕਾਰ ਬਣਾ ਕੇ ਪੰਜ ਸਾਲ ਆਪ ਮੌਜ ਕਰੇਗਾ, ਪਰ ਤੁਹਾਨੂੰ ਭੁੱਲ ਜਾਵੇਗਾ। ਉਨਾਂ ਕਿਹਾ ਕਿ ‘ਆਪ’ ਦੇ ਉਮੀਦਵਾਰਾਂ ਨੂੰ ਪਾਈ ਹੋਈ ਇੱਕ ਇੱਕ ਵੋਟ ਉਨਾਂ (ਮਾਨ) ਨੂੰ ਮਿਲੇਗੀ ਅਤੇ ਪੰਜਾਬ ‘ਚ ‘ਝਾੜੂ’ ਦੀ ਸਰਕਾਰ ਬਣੇਗੀ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਾਰ ਸਾਡੇ ਕੋਲ ਮੌਕਾ ਹੈ, ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ। ਇਸ ਵਾਰ ਮੌਕਾ ਹੈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦਾ। ਮਾਂਵਾਂ ਦੇ ਪੁੱਤ ਬਚਾਉਣ ਦਾ। ਸਾਨੂੰ ਸਿਰਫ਼ ਇੱਕ ਦੇਵੋ। ਅਸੀਂ ਇਨਾਂ ਸਵਾਰਥੀ ਆਗੂਆਂ ਅਤੇ ਨਸ਼ਾ ਮਾਫੀਆ ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਾਂਗੇ। ਭਗਵੰਤ ਮਾਨ ਨੇ ਕਾਂਗਰਸ ਦਾ ਗਾਂਧੀ ਪਰਿਵਾਰ ਅਤੇ ਅਕਾਲੀ ਦਲ ਬਾਦਲ ਪਰਿਵਾਰ ਆਮ ਆਦਮੀ ਪਾਰਟੀ ਨੂੰ ਹੀ ਗਾਲਾਂ ਕੱਢਦੇ ਹਨ ਕਿਉਂਕਿ ਇਹ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ। ਮਾਨ ਨੇ ਲੋਕਾਂ ਨੂੰ  ਅਪੀਲ ਕੀਤੀ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ 20 ਤਰੀਕ ਨੂੰ ‘ਝਾੜੂ’ ਵਾਲਾ ਬਟਨ ਜ਼ਰੂਰ ਦੱਬਇਓ, ਕਿਉਂਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button