Breaking NewsD5 specialIndiaNewsPoliticsPunjab

ਲਓ ਜੀ ਨਵਜੋਤ ਸਿੱਧੂ ਨੇ ਲਾਏ ਵਿਰੋਧੀਆਂ ਦੇ ਮੂੰਹਾਂ ਨੂੰ ਜਿੰਦਰੇ, ਪਰ ਸੁਖਬੀਰ ਬਾਦਲ ਕਿੱਥੇ ਟਲਦੈ (ਵੀਡੀਓ)

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਤਨ ਵਾਪਸ ਪਰਤੇ ਤਾਂ ਉਨ੍ਹਾਂ ਤੋਂ ਪਹਿਲਾ ਹੀ ਭਾਰਤ ਪਹੁੰਚ ਗਿਆ ਉਨ੍ਹਾਂ ਦਾ ਫੋਟੋ ਵਿਵਾਦ। ਫੋਟੋ ਅਜਿਹੀ ਜਿਸ ਨੇ ਭਾਰਤੀ ਸਿਆਸਤ ਖਾਸ ਕਰ ਪੰਜਾਬ ਦੀ ਸਿਆਸਤ ਵਿੱਚ ਘਮਸਾਣ ਮਚਾ ਦਿੱਤਾ। ਇਹ ਤਸਵੀਰ ਸੀ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਨਾ ਸਿਰਫ ਸਿੱਧੂ ਦੀ ਫੋਟੋ ਭਾਰਤ ਆਈ ਸਗੋਂ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਸਵੀਰ ਵੀ ਸਿੱਧੂ ਦੀ ਫੋਟੋ ਦੇ ਮਗਰ ਹੀ ਆ ਗਈ। ਇਨ੍ਹਾਂ ਦੋਵੇਂ ਤਸਵੀਰਾਂ ਤੇ ਹੁਣ ਰੱਜ ਕੇ ਸਿਆਸਤ ਹੋ ਰਹੀ ਹੈ ਪਰ ਸਿੱਧੂ ਦਾ ਇਨ੍ਹਾਂ ਤਸਵੀਰਾਂ ਤੇ ਕੀ ਕਹਿਣਾ ਹੈ।

Read Also ਨਵਜੋਤ ਸਿੱਧੂ ਨੇ ਠੋਕਿਆ ਕੈਪਟਨ, ‘ਕੌਣ ਕੈਪਟਨ ? (ਵੀਡੀਓ)

ਉਧਰ ਸਿੱਧੂ ਦੇ ਇਸ ਫੋਟੋ ਵਿਵਾਦ ਨੂੰ ਜਿਥੇ ਵਿਰੋਧੀ ਧਿਰਾਂ ਭਾਰਤ ਵਿਰੋਧੀ ਤਾਕਤਾਂ ਨਾਲ ਸਿੱਧੂ ਦਾ ਮੇਲ ਜੋਲ ਕਰਾਰ ਦੇ ਰਹੀਆਂ ਨੇ, ਉਥੇ ਹੀ ਕਾਂਗਰਸ ਅਤੇ ਖਹਿਰਾ ਧੜਾ ਵਿਰੋਧੀਆਂ ਨੂੰ ਲਾਂਘਾ ਨੀਂਹ ਪੱਥਰ ਤੇ ਸਿਆਸਤ ਨਾ ਕਰਨ ਦੀ ਸਲਾਹ ਦੇ ਰਿਹਾ ਹੈ। ਫਿਲਹਾਲ ਦੋਵੇਂ ਮੁਲਕਾਂ ਵਿੱਚ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੁਕੰਮਲ ਹੋ ਗਏ ਨੇ ਅਤੇ ਕਿਆਸ ਲਗਾਏ ਜਾ ਰਹੇ ਨੇ ਕਿ ਆਉਂਦੇ 4 ਮਹੀਨਿਆਂ ਵਿੱਚ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਤੱਕ ਕੌਰੀਡੋਰ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਤੇ ਲੱਗੇ ਫੋਟੋ ਇਲਜ਼ਾਮਾਂ ਦਾ ਕਦੋਂ ਤੱਕ ਮੁਕੰਮਲ ਹੁੰਦਾ ਹੈ ਜਾਂ ਫਿਰ ਭਾਰਤ ਪਾਕਿ ਰਿਸ਼ਤਿਆਂ ਵਾਂਗ ਇਹ ਵੀ ਕਦੇ ਸੁਲਝਦਾ ਅਤੇ ਕਦੇ ਉਲਝਦਾ ਦਿਖਾਈ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button