ਰੇਲਵੇ ਨੇ ਧੁੰਦ ਕਾਰਨ ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ 1 ਦਸੰਬਰ ਤੋਂ 28 ਫਰਵਰੀ ਤੱਕ ਚੱਲਣ ਵਾਲੀਆਂ 16 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਚਾਰ ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਬਨਮਖ਼ੀ ਤੋਂ ਅੰਮ੍ਰਿਤਸਰ (14617) ਟਰੇਨ ਨੂੰ 3 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 1 ਦਸੰਬਰ ਤੋਂ 2 ਮਾਰਚ ਤੱਕ ਅੰਮ੍ਰਿਤਸਰ ਤੋਂ ਬਨਮਣਖੀ (14618), 1 ਦਸੰਬਰ ਤੋਂ 28 ਫਰਵਰੀ ਤੱਕ ਅੰਮ੍ਰਿਤਸਰ ਤੋਂ ਨੰਗਲ ਡੈਮ (14505-14506), ਚੰਡੀਗੜ੍ਹ ਤੋਂ ਅੰਮ੍ਰਿਤਸਰ (12241) 1 ਦਸੰਬਰ ਤੋਂ 28 ਫਰਵਰੀ ਤੱਕ, ਅੰਮ੍ਰਿਤਸਰ ਤੋਂ ਚੰਡੀਗੜ੍ਹ (12242) ) 2 ਦਸੰਬਰ ਤੋਂ 1 ਮਾਰਚ ਅੰਮ੍ਰਿਤਸਰ ਤੋਂ ਜੈਨਗਰ (14674) 1 ਦਸੰਬਰ ਤੋਂ 28 ਫਰਵਰੀ ਜੈਨਗਰ ਤੋਂ ਅੰਮ੍ਰਿਤਸਰ (14673) 3 ਦਸੰਬਰ ਤੋਂ 2 ਮਾਰਚ ਅੰਮ੍ਰਿਤਸਰ ਤੋਂ ਅਜਮੇਰ (19614) 2 ਦਸੰਬਰ ਤੋਂ 26 ਫਰਵਰੀ ਅਜਮੇਰ ਤੋਂ ਅੰਮ੍ਰਿਤਸਰ (19611) 1 ਦਸੰਬਰ ਤੋਂ 25 ਫਰਵਰੀ, ਟਾਟਾਨਗਰ ਤੋਂ ਅੰਮ੍ਰਿਤਸਰ (18103) 5 ਦਸੰਬਰ ਤੋਂ 27 ਫਰਵਰੀ ਤੱਕ, ਅੰਮ੍ਰਿਤਸਰ ਤੋਂ ਟਾਟਾਨਗਰ (18104) 7 ਦਸੰਬਰ ਤੋਂ 1 ਮਾਰਚ ਤੱਕ, ਕੋਲਕਾਤਾ ਤੋਂ ਅੰਮ੍ਰਿਤਸਰ (12317) 4 ਦਸੰਬਰ ਤੋਂ 26 ਫਰਵਰੀ ਤੱਕ, ਅੰਮ੍ਰਿਤਸਰ ਤੋਂ ਕੋਲਕਾਤਾ (12318) ਰੱਦ ਰਹੇਗੀ। 6 ਦਸੰਬਰ ਤੋਂ 28 ਫਰਵਰੀ ਤੱਕ, ਕੋਲਕਾਤਾ ਤੋਂ ਅੰਮ੍ਰਿਤਸਰ (12357) ਰੇਲਗੱਡੀ 3 ਤੋਂ 28 ਦਸੰਬਰ ਤੱਕ ਅਤੇ ਅੰਮ੍ਰਿਤਸਰ ਤੋਂ ਕੋਲਕਾਤਾ ਰੇਲਗੱਡੀ (12358) 5 ਦਸੰਬਰ ਤੋਂ 2 ਮਾਰਚ ਤੱਕ ਰੱਦ ਰਹੇਗੀ। ਇਸ ਤੋਂ ਇਲਾਵਾ 1 ਦਸੰਬਰ ਤੋਂ 28 ਫਰਵਰੀ ਤੱਕ ਨਵੀਂ ਦਿੱਲੀ ਤੋਂ ਜਲੰਧਰ ਸਿਟੀ (14681), 2 ਦਸੰਬਰ ਤੋਂ 1 ਮਾਰਚ ਤੱਕ ਜਲੰਧਰ ਸਿਟੀ ਤੋਂ ਨਵੀਂ ਦਿੱਲੀ (14682), 1 ਦਸੰਬਰ ਤੋਂ 27 ਫਰਵਰੀ ਤੱਕ ਦੇਹਰਾਦੂਨ ਤੋਂ ਅੰਮ੍ਰਿਤਸਰ (15211) ਅਤੇ ਅੰਮ੍ਰਿਤਸਰ ਤੋਂ ਦੇਹਰਾਦੂਨ ਤੋਂ ਦੇਹਰਾਦੂਨ (15212) ਤਿੰਨ ਦਸੰਬਰ ਤੋਂ 1 ਮਾਰਚ ਤੱਕ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.