Breaking NewsD5 specialEntertainmentNewsTop News

ਬਾਲੀਵੁੱਡ ਅਦਾਕਾਰ Sonu Sood ਨੂੰ ਫੋਰਬਸ ਨੇ ਦਿੱਤਾ ਲੀਡਰਸ਼ਿਪ ਐਵਾਰਡ

ਮੁੰਬਈ  :  ਬਾਲੀਵੁਡ ਅਦਾਕਾਰ ਸੋਨੂ ਸੂਦ ਨੇ ਬੀਤੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਦੌਰਾਨ ਕਈ ਪਰਵਾਸੀ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਸੀ। ਅਦਾਕਾਰ ਸੋਨੂ ਸੂਦ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਅਤੇ ਲੋਕਾਂ ਨੇ ਵੀ ਉਨ੍ਹਾਂ ਦੇ ਕੰਮ ਦੀ ਕਾਫ਼ੀ ਸ਼ਾਲਾਘਾ ਕੀਤੀ। ਇਨ੍ਹਾਂ ਕੰਮਾਂ ਲਈ ਸੋਨੂ ਨੂੰ ਹੁਣ ਤੱਕ ਕਈ ਪੁਰਸਕਾਰਾਂ ਅਤੇ ਧਰਮਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਪਰ ਹੁਣ ਅਦਾਕਾਰ ਨੂੰ ਫੋਰਬਸ ਦੇ ਵੱਲੋਂ ਲੀਡਰਸ਼ਿਪ ਐਵਾਰਡ 2021 ਦਿੱਤਾ ਗਿਆ ਹੈ।

ਭਾਰਤ ਬੰਦ ਤੋਂ ਬਾਅਦ ਆਈ ਖੁਸ਼ਖਬਰੀ !ਫੋਨ ਕਲ ਦੀ ਦੂਰੀ ਖ਼ਤਮ !ਪ੍ਰਧਾਨ ਨੇ ਦੱਸੀ ਸਾਰੀ ਗੱਲ !

ਸੋਨੂ ਸੂਦ ਨੇ ਆਪਣੇ ਟਵਿਟਰ ਹੈਂਡਲ ‘ਤੇ ਟਰਾਫੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਐਵਾਰਡ ‘ਚ ਉਨ੍ਹਾਂ ਨੂੰ ਕੋਵਿਡ – 19 ਹੀਰੋ ਦੱਸਿਆ ਗਿਆ ਹੈ। ਇਸਦੇ ਲਈ ਉਨ੍ਹਾਂ ਨੇ ਹੱਥ ਜੋੜ ਕੇ ਧੰਨਵਾਦ ਕੀਤਾ ਹੈ। ਕੋਵਿਡ – 19 ਦੀ ਵਜ੍ਹਾ ਨਾਲ ਸੋਨੂੰ ਨੇ ਇਸ ਐਵਾਰਡ ਨੂੰ ਵਰਚੂਅਲ ਤੌਰ ‘ਤੇ ਹਾਸਲ ਕੀਤਾ।  ਫੋਰਬਸ ਇੰਡੀਆ ਦੇ ਫੇਸਬੁਕ ਪੇਜ ਅਨੁਸਾਰ ਸੋਨੂ ਸੂਦ ਨੇ ਪਰਵਾਸੀ ਰੋਜਗਾਰ ‘ਤੇ ਗੱਲ ਕੀਤੀ ਅਤੇ ਅਗਲੇ 5 ਸਾਲਾਂ  ਦੇ ਲੱਗਭੱਗ 10 ਕਰੋੜ ਲੋਕਾਂ  ਦੇ ਨਾਲ ਜੁੜਣ ਦਾ ਦਾਅਵਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button