Breaking NewsIndiaNewsPunjab

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਰਾਜਾਸਾਂਸੀ ਇਲਾਕੇ ਦੇ ਮ੍ਰਿਤਕਾਂ ਨੂੰ 5-5 ਲੱਖ ਰੁ. ਦੀ ਸਹਾਇਤਾ ਰਾਸ਼ੀ ਦੇਵੇਗੀ ਪੰਜਾਬ ਸਰਕਾਰ : ਕੈਪਟਨ

ਰਾਜਾਸਾਂਸੀ : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਰਾਜਾਸਾਂਸੀ ਇਲਾਕੇ ਦੇ ਨਿਰੰਕਾਰੀ ਸਤਸੰਗ ਭਵਨ ਤੇ ਹੋਏ ਗਰਨੇਡ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਪੰਜਾਬ ਵਲੋਂ ਕੀਤੇ ਗਏ ਇਸ ਐਲਾਨ ਵਿੱਚ ਕਿਹਾ ਗਿਆ ਹੈ ਕਿ ਜ਼ਖਮੀ ਹੋਏ ਲੋਕਾਂ ਦਾ ਇਲਾਜ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਾਸਾਂਸੀ ਨੇੜਲੇ ਪੈਂਦੇ ਪਿੰਡ ਅਦਲੀਵਾਲਾ ਵਿੱਚ ਅੱਜ ਦੋ ਅਣਪਛਾਤੇ ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ ਤੇ ਜਬਰਦਸਤੀ ਸਤਸੰਗ ਭਵਨ ਵਿੱਚ ਦਾਖਲ ਹੋ ਕੇ ਅੰਦਰ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਬੈਠੇ 150 ਦੇ ਕਰੀਬ ਲੋਕਾਂ ਦੇ ਸਾਹਮਣੇ ਬਣੀ ਸਟੇਜ ਤੇ ਗਰਨੇਡ ਨਾਲ ਹਮਲਾ ਕਰ ਦਿੱਤਾ ਸੀ।

Read Also ਨਿਰੰਕਾਰੀ ਭਵਨ ਅੰਮ੍ਰਿਤਸਰ ’ਚ ਸਤਸੰਗ ਦੌਰਾਨ ਹੋਇਆ ਖੱਤਰਨਾਕ ਬੰਬ ਧਮਾਕਾ , 3 ਮਰੇ, ਦਰਜਨ ਤੋਂ ਵੱਧ ਜ਼ਖਮੀ

ਇਸ ਹਮਲੇ ਵਿੱਚ ਹੁਣ ਤੱਕ 3 ਬੰਦਿਆਂ ਦੇ ਮਾਰੇ ਜਾਣ ਅਤੇ ਦਰਜਨ ਦੇ ਲਗਭਗ ਜ਼ਖਮੀ ਹੋ ਜਾਣ ਦੀ ਪੁਸ਼ਟੀ ਹੋਈ ਹੈ। ਮਾਰੇ ਗਏ ਲੋਕਾਂ ਵਿੱਚੋਂ ਦੋ ਔਰਤਾਂ ਅਤੇ ਇੱਕ ਮਰਦ ਦੱਸੇ ਜਾਂਦੇ ਹਨ ਜਦਕਿ ਪ੍ਰਤੱਖਦਰਸ਼ੀਆਂ ਅਨੁਸਾਰ ਇਸ ਸਤਸੰਗ ਦੌਰਾਨ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵੱਧ ਦੱਸੀ ਜਾਂਦੀ ਹੈ। ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਅਦਾਲਤੀਵਾਲਾ ਪਿੰਡ ਸਣੇ ਗੁਰਦਾਸਪੁਰ-ਬਟਾਲਾ ਰੋਡ ਅਤੇ ਇਸ ਰੋਡ ਨਾਲ ਲਗਦੀਆਂ ਲਿੰਕ ਸੜਕਾਂ ਨੂੰ ਵੀ ਸੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਨੂੰ ਕਿ ਇਹ ਸ਼ੱਕ ਹੈ ਕਿ ਹਮਲਾਵਰਾਂ ਵਲੋਂ ਹਮਲੇ ਤੋਂ ਬਾਅਦ ਇਲਾਕੇ ਵਿੱਚ ਹੋਰ ਵੀ ਧਮਾਕਾਖੇਜ ਸਮੱਗਰੀ ਛੁਪਾ ਕੇ ਰੱਖੀ ਗਈ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button