Breaking NewsD5 specialEntertainmentNews

‘ਦ ਕਪਿਲ ਸ਼ਰਮਾ ਸ਼ੋਅ’ ਜੁਲਾਈ ਤੋਂ ਅਗਸਤ ਦੇ ਵਿੱਚ ਹੋਵੇਗਾ ਸ਼ੁਰੂ : ਭਾਰਤੀ ਸਿੰਘ

ਮੁੰਬਈ : ‘ਦ ਕਪਿਲ ਸ਼ਰਮਾ ਸ਼ੋਅ’ ਨੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਸ਼ੋਅ ਨੇ ਕੋਰੋਨਾ ਜਿਹੀ ਮੁਸ਼ਕਿਲ ਘੜੀ ‘ਚ ਵੀ ਦਰਸ਼ਕਾਂ ਨੂੰ ਖੂਬ ਹਸਾਇਆ ਸੀ। ਹਾਲਾਂਕਿ ਇਸ ਸਾਲ ਜਨਵਰੀ ਮਹੀਨੇ ਤੋਂ ਸ਼ੋਅ ਦੀ ਸ਼ੂਟਿੰਗ ਬੰਦ ਹੋ ਗਈ ਸੀ ਪਰ ਹੁਣ ‘ਦ ਕਪਿਲ ਸ਼ਰਮਾ ਸ਼ੋਅ’ ਜ਼ਲਦ ਹੀ ਟੀ.ਵੀ. ਦੀ ਦੁਨੀਆ ‘ਚ ਫਿਰ ਤੋਂ ਵਾਪਸੀ ਕਰਨ ਵਾਲਾ ਹੈ। ਇੰਨਾ ਹੀ ਨਹੀਂ ਪ੍ਰੋਗਰਾਮ ਦੀ ਸ਼ੂਟਿੰਗ ਵੀ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ। ਇਸ ਗੱਲ ਦਾ ਖੁਲਾਸਾ ਖੁਦ ਪ੍ਰੋਗਰਾਮ ਦਾ ਹਿੱਸਾ ਰਹਿ ਚੁੱਕੀ ਭਾਰਤੀ ਸਿੰਘ ਨੇ ਕੀਤਾ ਹੈ।
ਭਾਰਤੀ ਸਿੰਘ ਨੇ ਬੀਤੇ ਦਿਨੀਂ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕ੍ਰਿਸ਼ਣਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਦੇ ਨਾਲ ਵੀਡੀਓ ਸਾਂਝਾ ਕੀਤਾ ਸੀ, ਜਿਸ ‘ਚ ਲਿਖਿਆ ਸੀ, ‘ਅਸੀ ਵਾਪਸ ਆ ਗਏ।’ ਵੀਡੀਓ ‘ਚ ਭਾਰਤੀ ਸਿੰਘ ਜਿਵੇਂ ਹੀ ਆਪਣੇ ਸਹਿਕਰਮੀ ਕ੍ਰਿਸ਼ਣਾ ਅਭਿਸ਼ੇਕ ਦੇ ਵੱਲ ਕੈਮਰਾ ਕਰਦੀ ਹੈ ਉਂਝ ਹੀ ਅਦਾਕਾਰ ਬੋਲਦੇ ਹਨ, ‘ਹਾਂ ਅਸੀਂ ਵਾਪਸ ਆ ਗਏ।’ ਭਾਰਤੀ ਸਿੰਘ ਨੇ ‘ਦ ਕਪਿਲ ਸ਼ਰਮਾ ਸ਼ੋਅ’ ਨੂੰ ਲੈ ਕੇ ਅੱਗੇ ਕਿਹਾ, “ਅਸੀ ਹਾਲ ਹੀ ‘ਚ ਇਸ ਲਈ ਮਿਲੇ ਸੀ ਕਿ ਸਾਨੂੰ ਵਾਪਸੀ ਕਿਵੇਂ ਕਰਨੀ ਚਾਹੀਦੀ ਹੈ ਪਰ ਸ਼ੋਅ ਦੀ ਤਾਰੀਕ ਅਜੇ ਵੀ ਤੈਅ ਨਹੀਂ ਹੈ। ਇੱਕ ਤੈਅ ਤਾਰੀਕ ਮਿਲਣ ‘ਤੇ ਚੈਨਲ ਖੁਦ ਹੀ ਇਸ ਗੱਲ ਦੀ ਆਧਿਕਾਰਿਕ ਘੋਸ਼ਣਾ ਕਰੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button