Breaking NewsD5 specialNewsPunjab

SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ

ਖੰਨਾ : ਇਕ ਅੰਮ੍ਰਿਤਧਾਰੀ ਪਿਓ ਤੇ ਉਸ ਦੇ ਪੁੱਤ ਨੂੰ ਇਕ ਹੋਰ ਵਿਅਕਤੀ ਨਾਲ ਥਾਣੇ ‘ਚ ਨੰਗਾ ਕਰਨ ਦਾ ਮਾਮਲਾ ਮੁੜ ਤੋਂ ਸੁਰਖੀਆਂ ‘ਚ ਹੈ। ਦਰਅਸਲ ਏਸ ਮਾਮਲੇ ‘ਚ SHO ਬਲਜਿੰਦਰ ਸਿੰਘ ਸਣੇ ਉਸ ਦੇ ਸਾਥੀਆਂ ‘ਤੇ ਪਰਚਾ ਕੱਟ ਦਿੱਤਾ ਗਿਆ ਹੈ। ਇਸ ਬਾਰੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਖ਼ੁਲਾਸਾ ਕੀਤਾ। ਖੰਨਾ ਦੇ ਸਿਟੀ 1 ਥਾਣੇ ‘ਚ ਮੁਲਜ਼ਮਾਂ ‘ਤੇ ਪਰਚਾ ਹੋਇਆ ਹੈ। ਜਿਸ ‘ਚ ਇਕ ਹੌਲਦਾਰ ਦਾ ਨਾਮ ਵੀ ਸ਼ਾਮਲ ਹੈ। ਪਿਓ ਪੁੱਤ ਸਣੇ ਤਿੰਨ ਲੋਕਾਂ ਨੂੰ ਥਾਣੇ ‘ਚ ਨੰਗਾ ਕਰਕੇ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਮਾਮਲੇ ਦੀ ਜਾਂਚ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਸੀ। ਜਿਸ ਦੇ ਆਧਾਰ ‘ਤੇ ਪਰਚਾ ਦਰਜ ਹੋਇਆ ਹੈ।

ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa

ਪਰਚਾ ਹੋਣ ਤੋਂ ਬਾਅਦ sho ਬਲਜਿੰਦਰ ਸਿੰਘ ਤੇ ਹੌਲਦਾਰ ਵਰੁਣ ਕੁਮਾਰ ਦੀਆਂ ਮੁਸ਼ਕਿਲਾਂ ਵੱਧ ਚੁੱਕੀਆਂ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਐੱਸਸੀ-ਐੱਸਟੀ ਐਕਟ, ਮਾਰਕੁੱਟ ਕਰਨ, ਗ਼ੈਰਕਾਨੂੰਨੀ ਹਿਰਾਸਤ ‘ਚ ਰੱਖਣ ਤੇ ਆਈਟੀ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਐੱਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਮਾਮਲੇ ਦੇ ਜਾਂਚ ਅਧਿਕਾਰੀ ਬਣਾਏ ਗਏ ਹਨ। ਅੱਗੇ ਕੀ ਕੁਝ ਹੋਵੇਗਾ ਉਸ ‘ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button