Breaking NewsD5 specialIndiaNews

ਦੇਸ਼ ‘ਚ 24 ਘੰਟਿਆਂ ਵਿੱਚ 6535 ਨਵੇਂ ਕੇਸ 146 ਮੌਤਾਂ, ਕੁੱਲ ਮਰੀਜ਼ਾਂ ਦਾ ਅੰਕੜਾ 1.45 ਲੱਖ ਤੋਂ ਪਾਰ

ਨਵੀਂ ਦਿੱਲੀ : ਦੇਸ਼ ਭਰ ‘ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 6,535 ਨਵੇਂ ਕੇਸ ਸਾਹਮਣੇ ਆਏ ਹਨ ਅਤੇ 146 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਕੁਲ ਕੋਰੋਨਾ ਸੰਕਰਮਿਤਾਂ ਦੀ ਗਿਣਤੀ 1,45,380 ਹੋ ਗਈ ਹੈ। ਇਹਨਾਂ ਵਿੱਚ 80,722 ਕੇਸ ਸਰਗਰਮ ਹਨ ਅਤੇ 60,490 ਲੋਕਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ। ਹੁਣ ਤੱਕ 4,167 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵੱਡੇ ਕਾਂਗਰਸੀ MLA ਦਾ ਕਰੀਬੀ ਹਜਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ!, ਤਸਵੀਰਾਂ ਵੀ ਆਈਆਂ ਸਾਹਮਣੇ

ਕੋਰੋਨਾ ਪ੍ਰਭਾਵਿਤ ਰਾਜਾਂ ‘ਚ ਗੁਜਰਾਤ ਤੀਸਰੇ ਨੰਬਰ ‘ਤੇ ਹੈ। ਗੁਜਰਾਤ ‘ਚ ਕੋਰੋਨਾ ਦੇ 14,468 ਕੇਸ ਸਾਹਮਣੇ ਆ ਚੁੱਕੇ ਹਨ। ਰਾਜ ਵਿੱਚ 6,944 ਕੇਸ ਸਰਗਰਮ ਹਨ। 6,636 ਲੋਕਾਂ ਨੂੰ ਇਲਾਜ਼ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਕੋਰੋਨਾ ਦੀ ਚਪੇਟ ‘ਚ ਆ ਕੇ ਹੁਣ ਤੱਕ 888 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਦੇਖੋ Live ਹੋ ਕੇ ਕਿਉਂ ਰੋਣ ਲਈ ਮਜਬੂਰ ਹੋਏ Balwant Singh Ramuwalia ! D5 Channel Punjabi

ਦੇਸ਼ ਦੀ ਰਾਜਧਾਨੀ ਦਿੱਲੀ ਕੋਰੋਨਾ ਪ੍ਰਭਾਵਿਤ ਰਾਜਾਂ ‘ਚ ਚੌਥੇ ਨੰਬਰ ਉੱਤੇ ਹੈ। ਇੱਥੇ ਹੁਣ ਤੱਕ 14,053 ਕੇਸ ਸਾਹਮਣੇ ਆ ਚੁੱਕੇ ਹਨ। ਇਸ ਵਿੱਚ 7,006 ਕੇਸ ਸਰਗਰਮ ਹਨ। 6,771 ਲੋਕਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਦਿੱਲੀ ਵਿੱਚ ਹੁਣ ਤੱਕ 276 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button