Breaking NewsD5 specialIndiaInternationalNewsPunjab

Coronavirus ਹੋਣ ਤੋਂ ਪਹਿਲਾਂ ਪੈਰ ‘ਤੇ ਨਜ਼ਰ ਆਉਂਦੇ ਹਨ ਅਜਿਹੇ ਨਿਸ਼ਾਨ, ਰਹੋ ਅਲਰਟ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਹੁਣ ਤੱਕ ਕੋਈ ਦਵਾਈ ਨਹੀਂ ਬਣ ਪਾਈ ਹੈ ਅਤੇ ਇਸਦੇ ਨਵੇਂ – ਨਵੇਂ ਲੱਛਣ ਡਾਕਟਰਾਂ ਨੂੰ ਹੈਰਾਨੀ ਵਿੱਚ ਪਾ ਰਹੇ ਹਨ। ਤਾਜ਼ਾ ਸਮਾਚਾਰ ਇਹ ਹੈ ਕਿ ਕੋਰੋਨਾ ਵਾਇਰਸ ਹੋਣ ਤੋਂ ਪਹਿਲਾਂ ਪੈਰਾਂ ‘ਤੇ ਅਜੀਬ ਨਿਸ਼ਾਨ ਦਿਖਾਈ ਦਿੰਦੇ ਹਨ। ਇਹ ਨਿਸ਼ਾਨ ਅਜਿਹੇ ਹੁੰਦੇ ਹਨ ਜਿਹੜੇ ਚਮੜੀ ਦੇ ਉਸ ਸਥਾਨ ‘ਤੇ ਖੂਨ ਜਮ ਗਿਆ ਹੋਵੇ। ਸਪੇਨ ਦੇ ਵਿਗਿਆਨੀਆਂ ਨੇ ਇਹ ਪਤਾ ਲਗਾਇਆ ਅਤੇ ਦਾਅਵਾ ਕੀਤਾ ਹੈ ਕਿ ਇਹ ਕੋਰੋਨਾ ਵਾਇਰਸ ਦਾ ਬੇਹੱਦ ਸ਼ੁਰੂਆਤੀ ਲੱਛਣ ਹੈ। ‘ਦਿ ਸਪੈਨਿਸ਼ ਜਨਰਲ ਕਾਊਸਿਲ ਆਫ ਆਫੀਸ਼ੀਅਲ ਪੋਡੀਓਟ੍ਰਿਕ ਕਾਲਜ’ ਮੁਤਾਬਕ, ਇਟਲੀ ਦੇ ਨਾਲ ਹੀ ਫਰਾਂਸ ਅਤੇ ਸਪੇਨ ਵਿਚ ਅਜਿਹੇ ਲੱਛਣ ਮਿਲੇ ਹਨ।

ਕੋਰੋਨਾ ਵਾਇਰਸ ਦੇ ਬਦਲਦੇ ਲੱਛਣ
ਦੱਸ ਦਈਏ ਕਿ ਸਭ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸਰਦੀ, ਜੁਕਾਮ, ਖੰਘ, ਗਲੇ ‘ਚ ਦਰਦ, ਬੁਖਾਰ ਕੋਰੋਨਾ ਵਾਇਰਸ ਦੇ ਇੱਕੋ ਜਿਹੇ ਲੱਛਣ ਹਨ। ਹੁਣ ਤੱਕ ਵੀ ਜਿਨ੍ਹਾਂ ਲੋਕਾਂ ‘ਚ ਇਹ ਸੰਕੇਤ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਕੋਰੋਨਾ ਵਾਇਰਸ ਸ਼ੱਕੀ ਮੰਨ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਇਸਦੇ ਬਾਅਦ ਦੱਸਿਆ ਗਿਆ ਕਿ ਮਰੀਜਾਂ ‘ਚ ਸੁੰਘਣ ਦੀ ਸਮਰੱਥਾ ਵੀ ਘੱਟ ਹੋ ਰਹੀ ਹੈ। ਇਸਦੇ ਬਾਅਦ ਅੱਖਾਂ ‘ਚ ਜਲਨ ਅਤੇ ਦਰਦ ਨੂੰ ਵੀ ਕੋਰੋਨਾ ਵਾਇਰਸ ਦਾ ਲੱਛਣ ਦੱਸਿਆ ਗਿਆ। ਹੁਣ ਇਹ ਖੁਲਾਸਾ ਹੋਇਆ ਹੈ।

Ludhiana Breaking News : ਵੱਡੇ Police Officer ਦੀ ਕਰੋਨਾ ਨਾਲ ਮੌਤ ਹੋਈ | Punjab Police | ACP

ਬੱਚਿਆਂ ਦੇ ਪੈਰਾਂ ‘ਚ ਨਜ਼ਰ ਆ ਰਹੇ ਇਹ ਨਿਸ਼ਾਨ
ਸਪੇਨ ਦੀ ਉਕਤ ਸੰਸਥਾ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਹੋਣ ਤੋਂ ਪਹਿਲਾਂ ਪੈਰਾਂ ‘ਚ ਇਹ ਨਿਸ਼ਾਨ ਹੋਣ ਦੇ ਸਾਰੇ ਮਾਮਲੇ ਬੱਚਿਆਂ ‘ਚ ਸਾਹਮਣੇ ਆਏ ਹਨ। ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੁਰੂ ‘ਚ ਇਹ ਨਿਸ਼ਾਨ ਪੀਲੇ ਹੁੰਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਚਿਕਨਪਾਕਸ, ਖਸਰਾ ਜਾਂ ਚਿਲਬਲੇਂਸ ‘ਚ ਹੁੰਦੇ ਹਨ। ਇਹ ਨਿਸ਼ਾਨ ਆਮਤੌਰ ‘ਤੇ ਪੈਰ ਦੀਆਂ ਉਂਗਲੀਆਂ ‘ਤੇ ਦਿਖਾਈ ਦਿੰਦੇ ਹਨ ਅਤੇ ਆਮ ਤੌਰ ‘ਤੇ ਬਿਨਾਂ ਕੋਈ ਨਿਸ਼ਾਨ ਛੱਡੇ ਠੀਕ ਹੋ ਜਾਂਦੇ ਹਨ।

ਦੁਨੀਆਭਰ ‘ਚ ਕਰ ਦਿੱਤਾ ਗਿਆ ਅਲਰਟ
‘ਦਿ ਸਪੈਨਿਸ਼ ਜਨਰਲ ਕਾਊਸਿਲ ਆਫ ਆਫੀਸ਼ੀਅਲ ਪੋਡੀਓਟਿ੍ਰਕ ਕਾਲਜ’ ਅਨੁਸਾਰ ਦੁਨੀਆ ਭਰ ‘ਚ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਇਸ ਬਾਰੇ ‘ਚ ਅਲਰਟ ਕਰ ਦਿੱਤਾ ਗਿਆ ਹੈ, ਕਿਉਂਕਿ ਇਨ੍ਹਾਂ ਨਿਸ਼ਾਨਾਂ ਨੂੰ ਸਮਝ ਕੇ ਜਿੰਨੀ ਜ਼ਲਦੀ ਇਲਾਜ ਕੀਤਾ ਜਾਵੇਗਾ ਮਰੀਜ਼ ਨੂੰ ਓਨੀ ਜ਼ਲਦੀ ਕੋਰੋਨਾ ਵਾਇਰਸ ਤੋਂ ਮੁਕਤੀ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button